Breaking News
Home / ਭਾਰਤ / ਭਾਜਪਾ ਨੂੰ ਉਤਰਾਖੰਡ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ-ਟਰਾਂਸਪੋਰਟ ਮੰਤਰੀ ਆਪਣੇ ਬੇਟੇ ਸਣੇ ਕਾਂਗਰਸ ’ਚ ਸ਼ਾਮਲ

ਭਾਜਪਾ ਨੂੰ ਉਤਰਾਖੰਡ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ-ਟਰਾਂਸਪੋਰਟ ਮੰਤਰੀ ਆਪਣੇ ਬੇਟੇ ਸਣੇ ਕਾਂਗਰਸ ’ਚ ਸ਼ਾਮਲ

ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰਾਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਟਰਾਂਸਪੋਰਟ ਮੰਤਰੀ ਯਸ਼ਪਾਲ ਆਰੀਆ ਅਤੇ ਉਸਦੇ ਵਿਧਾਇਕ ਬੇਟੇ ਸੰਜੀਵ ਆਰੀਆ ਅੱਜ ਦਿੱਲੀ ’ਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਦੀ ਮੈਂਬਰਸ਼ਿਪ ਲੈ ਕੇ ਇਨ੍ਹਾਂ ਦੋਵਾਂ ਆਗੂਆਂ ਨੇ ਘਰ ਵਾਪਸੀ ਕੀਤੀ ਹੈ। ਦਿੱਲੀ ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ, ਕੇ.ਸੀ. ਵੇਣੂਗੋਪਾਲ ਅਤੇ ਦਵਿੰਦਰ ਯਾਦਵ ਦੀ ਹਾਜ਼ਰੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਯਸ਼ਪਾਲ ਅਤੇ ਸੰਜੀਵ ਆਰੀਆ ਨੇ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੀ ਹਾਜ਼ਰ ਰਹੇ। ਧਿਆਨ ਰਹੇ ਕਿ ਯਸ਼ਪਾਲ ਆਰੀਆ ਬਾਜਪੁਰ ਅਤੇ ਉਹਨਾਂ ਦੇ ਬੇਟੇ ਸੰਜੀਵ ਆਰੀਆ ਨੈਨੀਤਾਲ ਹਲਕੇ ਤੋਂ ਵਿਧਾਇਕ ਹਨ। ਯਸ਼ਪਾਲ ਆਰੀਆ ਪੁਸ਼ਕਰ ਸਿੰਘ ਧਾਮੀ ਸਰਕਾਰ ਵਿਚ ਮੰਤਰੀ ਰਹੇ ਅਤੇ ਉਨ੍ਹਾਂ ਕੋਲ ਛੇ ਵਿਭਾਗ ਸਨ, ਜਿਨ੍ਹਾਂ ਵਿਚ ਟਰਾਂਸਪੋਰਟ ਤੇ ਸਮਾਜ ਭਲਾਈ ਵੀ ਸ਼ਾਮਲ ਹੈ। ਧਿਆਨ ਰਹੇ ਕਿ ਉਤਰਾਖੰਡ ਵਿਚ ਵੀ 2022 ਦੇ ਸ਼ੁਰੂ ਵਿਚ ਹੀ ਪੰਜਾਬ ਤੇ ਯੂਪੀ ਦੇ ਨਾਲ ਹੀ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ।

 

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …