ਨਵੀਂ ਦਿੱਲੀ : ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਡਸਕਾ ਕਸਬੇ ਦੀ ਮਸਜਿਦ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦ ਸ਼ਾਹਿਦ ਲਤੀਫ਼ (53) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਵਿਚ ਲਤੀਫ਼ ਦਾ ਭਰਾ ਵੀ ਮਾਰਿਆ ਗਿਆ। ਲਤੀਫ਼ ਨੂੰ 2016 ਵਿਚ ਪਠਾਨਕੋਟ ‘ਚ ਭਾਰਤੀ ਹਵਾਈ ਸੈਨਾ ਦੇ ਬੇਸ ‘ਤੇ ਹਮਲੇ ਦਾ ਸਾਜਿਸ਼ਘਾੜਾ ਮੰਨਿਆ ਜਾਂਦਾ ਹੈ। ਲਤੀਫ ਜੈਸ਼ ਮੁਖੀ ਮਸੂਦ ਅਜ਼ਹਰ ਦੇ ਵਫਾਦਾਰਾਂ ਵਿਚੋਂ ਇਕ ਸੀ। ਲਤੀਫ਼ ਉਰਫ਼ ਬਿਲਾਲ ਨੂੰ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਅਧਿਕਾਰੀਆਂ ਨੇ ਕਿਹਾ ਕਿ ਮੋਟਰਸਾਈਕਲ ‘ਤੇ ਆਏ ਤਿੰਨ ਹਥਿਆਰਬੰਦ ਵਿਅਕਤੀਆਂ ਨੇ ਲਤੀਫ਼ ਤੇ ਉਸ ਦੇ ਭਰਾ ਹੈਰਿਸ ਹਾਸ਼ਿਮ ‘ਤੇ ਗੋਲੀਆਂ ਚਲਾਈਆਂ। ਲਤੀਫ ਤੇ ਹਾਸ਼ਿਮ, ਜੋ ਹਥਿਆਰਬੰਦ ਗਾਰਦ ਦੇ ਘੇਰੇ ਵਿਚ ਸਨ, ਉਸ ਮੌਕੇ ਨੂਰ ਮਦੀਨਾ ਮਸਜਿਦ ‘ਚੋਂ ਬਾਹਰ ਆ ਰਹੇ ਸਨ। ਦੋਵਾਂ ਦੀ ਥਾਏਂ ਮੌਤ ਹੋ ਗਈ।
Check Also
ਦਿੱਲੀ ਸ਼ਰਾਬ ਘੁਟਾਲਾ ਮਾਮਲੇ ’ਚ ਕੇਜਰੀਵਾਲ ਖਿਲਾਫ਼ ਚੱਲੇਗਾ ਕੇਸ
ਐਲਜੀ ਵੀ ਕੇ ਸਕਸੇਨਾ ਨੇ ਈਡੀ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ …