ਨਵੀਂ ਦਿੱਲੀ : ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਨਾ ਸੰਭਲਿਆ ਤਾਂ ਇਥੇ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 13 ਲੱਖ ਨੂੰ ਟੱਪ ਸਕਦੀ ਹੈ। ਕੋਵਿਡ-ਇੰਡ 19 ਦੀ ਟੀਮ ਨੇ ਆਖਿਆ ਹੈ ਕਿ ਦੁਨੀਆ ਭਰ ਵਿਚ ਫੈਲੇ ਕਰੋਨਾ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਉਠਾਏ ਗਏ ਕਦਮ ਸ਼ਲਾਘਾਯੋਗ ਹਨ ਪਰ ਫਿਰ ਵੀ ਸਥਿਤੀ ਬਹੁਤ ਗੰਭੀਰ ਹੈ। ਅੱਜ ਦੇ ਅੰਕੜਿਆਂ ਦੇਖਦਿਆਂ ਖਦਸ਼ਾ ਲੱਗ ਰਿਹਾ ਹੈ ਕਿ 15 ਮਈ ਤੱਕ ਭਾਰਤ ਵਿਚ ਕਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਲੈ ਕੇ 13 ਲੱਖ ਤੱਕ ਹੋ ਸਕਦੀ ਹੈ।
ਇਹ ਦਾਅਵਾ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਵਿਚ ਭਾਰਤ ਅਤੇ ਅਮਰੀਕਾ ਦੇ ਵਿਗਿਆਨੀਆਂ ਸਣੇ ਵਿਸ਼ਵ ਦੇ ਹੋਰ ਮੁਲਕਾਂ ਦੇ ਵਿਗਿਆਨੀ ਵੀ ਸ਼ਾਮਲ ਹਨ। ਧਿਆਨ ਰਹੇ ਕਿ ਭਾਰਤ ਸਰਕਾਰ ਵੱਲੋਂ ਜਨਤਾ ਕਰਫਿਊ ਤੇ ਫਿਰ ਸਮੁੱਚਾ 21 ਦਿਨ ਦਾ ਲਾਕਡਾਊਨ ਕੀਤਾ ਹੋਇਆ ਹੈ, ਜਿਸ ਦੇ ਚਲਦਿਆਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਭਾਰਤ ਕਰੋਨਾ ਵਾਇਰਸ ਨੂੰ ਇਥੇ ਫੈਲਣ ਤੋਂ ਰੋਕਣ ਵਿਚ ਕਾਮਯਾਬ ਹੋ ਸਕਦਾ ਹੈ। ਪਰ ਕਈ ਲੋਕਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਅਤੇ ਵਿਦੇਸ਼ਾਂ ਤੋਂ ਪਰਤੇ ਕਈ ਐਨ ਆਰ ਆਈਜ਼ ਵੱਲੋਂ ਵੀ ਖੁਦ ਨੂੰ ਭੀੜ ਤੋਂ ਦੂਰ ਨਾ ਰੱਖਣਾ ਜਿੱਥੇ ਵੱਡਾ ਖਤਰਾ ਬਣ ਗਿਆ ਹੈ, ਉਥੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਭਾਰਤ ਦੀ ਸਥਿਤੀ ਐਨੀ ਮਜ਼ਬੂਤ ਨਹੀਂ ਕਿ ਉਹ ਇਸ ਆਫ਼ਤ ਦਾ ਸਾਹਮਣਾ ਕਰ ਸਕੇ। ਜ਼ਿਕਰਯੋਗ ਹੈ ਕਿ ਭਾਰਤ ਵਿਚ ਜਿੱਥੇ ਮਾਤਰ 30 ਕੁ ਹਜ਼ਾਰ ਵੈਂਟੀਲੇਟਰ ਹਨ, ਉਥੇ ਸਮੁੱਚੇ ਹਸਪਤਾਲਾਂ ਦੀ ਹਾਲਤ ਇਹ ਹੈ ਕਿ 10 ਹਜ਼ਾਰ ਮਰੀਜ਼ਾਂ ਪਿੱਛੇ ਕੇਵਲ 70 ਬੈਡ ਆਉਂਦੇ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …