ਕਿਹਾ : ਅਸੀਂ ਫੈਸਲਿਆਂ ’ਚ ਨਾ ਪੰਚ ਬਦਲਦੇ ਅਤੇ ਨਾ ਹੀ ਮੰਚ
ਬਹਾਦਰਗੜ੍ਹ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਅੱਜ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਅੰਦੋਲਨ ਉਦੋਂ ਜਾਰੀ ਰਹੇਗਾ ਜਦੋਂ ਕਾਲੇ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈ ਲੈਂਦੀ। ਇਸ ਸਭ ਦੇ ਚਲਦਿਆਂ ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਉਹ ਲੋਕ ਹਾਂ ਜੋ ਪੰਚਾਇਤੀ ਪ੍ਰਣਾਲੀ ਦੀ ਪਾਲਣਾ ਕਰਦੇ ਹਾਂ। ਅਸੀਂ ਫ਼ੈਸਲਿਆਂ ਵਿਚਕਾਰ ਪੰਚ ਜਾਂ ਮੰਚ ਨੂੰ ਨਹੀਂ ਬਦਲਦੇ। ਸਾਡਾ ਦਫ਼ਤਰ ਸਿੰਘੂ ਬਾਰਡਰ ’ਤੇ ਰਹੇਗਾ ਅਤੇ ਸਾਡੇ ਕਿਸਾਨ ਭਰਾ ਵੀ ਉਥੇ ਹੀ ਮੌਜੂਦ ਰਹਿਣਗੇ। ਸਰਕਾਰ ਦੀ ਗੱਲਬਾਤ ਦੀ ਜੋ ਲਾਈਨ ਸੀ ਉਸੇ ਤਰਜ਼ ’ਤੇ ਗੱਲਬਾਤ ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਸਾਡੇ ਕਿਸਾਨ ਭਰਾ ਇਥੋਂ ਉਦੋਂ ਤੱਕ ਵਾਪਸ ਨਹੀਂ ਜਾਣਗੇ ਜਦੋਂ ਤੱਕ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਹੋ ਜਾਂਦੇ ਭਾਵੇਂ ਨੂੰ ਜਿੰਨਾ ਮਰਜੀ ਸਮਾਂ ਸਾਨੂੰ ਇਥੇ ਬਿਤਾਉਣਾ ਪਵੇ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …