11.1 C
Toronto
Thursday, September 24, 2026
spot_img
Homeਭਾਰਤਕਿਸਾਨੀ ਸੰਘਰਸ਼ ਦੇ ਹੱਕ ਆਈ ਸੋਨਾਕਸ਼ੀ ਸਿਨਹਾ

ਕਿਸਾਨੀ ਸੰਘਰਸ਼ ਦੇ ਹੱਕ ਆਈ ਸੋਨਾਕਸ਼ੀ ਸਿਨਹਾ

ਕਿਸਾਨੀ ਸੰਘਰਸ਼ ਦੇ ਹੱਕ ਆਈ ਸੋਨਾਕਸ਼ੀ ਸਿਨਹਾਪੜ੍ਹੀ ਭਾਵੁਕ ਕਵਿਤਾ, ਪੁੱਛਿਆ- ਕੀ ਇਹ ਤੁਹਾਨੂੰ ਦੰਗੇ ਕਰਨ ਵਾਲੇ ਲੱਗਦੇ ਹਨ?
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਵਲੋਂ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਲੰਬੇ ਸਮੇਂ ਤੋਂ ਦਿੱਲੀ ਨਾਲ ਲੱਗਦੇ ਬਾਰਡਰਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨੀ ਸੰਘਰਸ਼ ਨੂੰ ਭਾਰਤੀ ਕਲਾਕਾਰਾਂ ਦੇ ਨਾਲ-ਨਾਲ ਵਿਦੇਸ਼ੀ ਕਲਾਕਾਰਾਂ ਨੇ ਵੀ ਸਮਰਥਨ ਦਿੱਤਾ ਹੈ। ਉੱਥੇ ਹੀ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ’ਚ ਇਕ ਭਾਵੁਕ ਕਵਿਤਾ ਪੜ੍ਹੀ ਅਤੇ ਲਿਖਿਆ ਕਿ ‘ਕੀ ਇਹ ਤੁਹਾਨੂੰ ਦੰਗਾ ਕਰਨ ਵਾਲੇ ਨਜ਼ਰ ਆਉਂਦੇ ਹਨ?’ ਸੋਨਾਕਸ਼ੀ ਸਿਨਹਾ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ ’ਚ ਸ਼ੇਅਰ ਕੀਤੀ ਗਈ ਵੀਡੀਓ ਖ਼ੂਬ ਸੁਰਖ਼ੀਆਂ ਬਟੋਰ ਰਹੀ ਹੈ।

RELATED ARTICLES
POPULAR POSTS