ਅੱਖਾਂ’ਚ ਬਣ ਰਹੇ ਹਨ ਖ਼ੂਨ ਦੇ ਧੱਬੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਹੁਣ ਤਕ ਕਰੋਨਾ ਵਾਇਰਸ ਦਾ ਪੁਖਤਾ ਇਲਾਜ ਨਹੀਂ ਮਿਲ ਸਕਿਆ। ਉਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਹੁਣ ਪਤਾ ਲੱਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਅੱਖਾਂ’ਚ ਖ਼ੂਨ ਦੇ ਧੱਬੇ ਬਣ ਰਹੇ ਹਨ। ਬਿਹਾਰ ‘ਚ ਇਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਹਨ। ਇਹ ਲੋਕ ਅੱਖਾਂ’ਚ ਲਾਲ ਨਿਸ਼ਾਨ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚ ਰਹੇ ਹਨ ਤੇ ਜਾਂਚ ‘ਚ ਕੋਰੋਨਾ ਪਾਜ਼ੇਟਿਵ ਨਿਕਲ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ‘ਤੇ ਕੋਰੋਨਾ ਦੇ ਨਵੇਂ ਲੱਛਣ ਸਾਹਮਣੇ ਆਏ ਹਨ। ਸ਼ੁਰੂਆਤ ਸਰਦੀ-ਜ਼ੁਕਾਮ, ਗਲੇ ‘ਚ ਖਾਰਿਸ਼, ਬੁਖ਼ਾਰ ਨਾਲ ਹੋਈ ਸੀ ਤੇ ਫਿਰ ਪੈਰਾਂ’ਚ ਲਾਲ ਨਿਸ਼ਾਨ ਦੱਸਿਆ ਗਿਆ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …