Breaking News
Home / ਭਾਰਤ / ਸਿੱਕਮ ਸਾਫ਼-ਸਫ਼ਾਈ ਪੱਖੋਂ ਮੋਹਰੀ

ਸਿੱਕਮ ਸਾਫ਼-ਸਫ਼ਾਈ ਪੱਖੋਂ ਮੋਹਰੀ

logo-2-1-300x105ਗੰਗਟੋਕ/ਬਿਊਰੋ ਨਿਊਜ਼ : ਸਿੱਕਮ ਨੂੰ ਦੇਸ਼ ਦਾ ਸਭ ਤੋਂ ਸਾਫ਼ ਸੂਬਾ ਮੰਨਿਆ ਗਿਆ ਹੈ ਅਤੇ ਇਸ ਦੇ ਚਾਰੇ ਜ਼ਿਲ੍ਹਿਆਂ ਦੇ ਨਾਮ ਸਵੱਛਤਾ ਵਾਲੇ ਸਰਵੋਤਮ 10 ਜ਼ਿਲ੍ਹਿਆਂ ਵਾਲੀ ਸੂਚੀ ਵਿੱਚ ਸ਼ੁਮਾਰ ਹਨ। ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਕਰਵਾਏ ‘ਸਵੱਛ ਸਰਵੇਖਣ ਗ੍ਰਾਮੀਣ’ ਦੀ ਰਿਪੋਰਟ ਅਨੁਸਾਰ ਸਿੱਕਮ ਵਿੱਚ ਸਾਫ਼-ਸੁਥਰੇ ਪਖ਼ਾਨਿਆਂ ਵਾਲੇ ਘਰਾਂ ਦੀ ਗਿਣਤੀ ਦੇ ਆਧਾਰ ‘ਤੇ ਇਸ ਨੂੰ 100 ਵਿੱਚੋਂ 98.2 ਫ਼ੀਸਦੀ ਅੰਕ ਮਿਲੇ ਹਨ। ਸਿੱਕਮ ਸਰਕਾਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸੂਬੇ ਵਿਚਲੇ ਘਰਾਂ ਅਤੇ ਸਾਂਝੀਆਂ ਥਾਵਾਂ ‘ਤੇ ਪਖ਼ਾਨੇ ਬਣਾਏ ਜਾਣ ਅਤੇ ਵਰਤਣ ਦੇ ਮਾਮਲੇ ਵਿੱਚ 100 ਫ਼ੀਸਦੀ ਅੰਕ ਮਿਲੇ ਹਨ। ਸਰਕਾਰ ਨੇ ਦੱਸਿਆ ਕਿ ਸੂਬੇ ਦੇ ਚਾਰੇ ਜ਼ਿਲ੍ਹੇ ਸਾਫ਼-ਸਫ਼ਾਈ ਪੱਖੋਂ ਅੱਗੇ ਹਨ ਅਤੇ ਇਹ ਸੂਬੇ ਦੀ ਵੱਡੀ ਪ੍ਰਾਪਤੀ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …