14.8 C
Toronto
Friday, September 18, 2026
spot_img
Homeਭਾਰਤਰੇਨਕੋਟ ਵਾਲੀ ਟਿੱਪਣੀ 'ਤੇ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ ਸਫਾਈ

ਰੇਨਕੋਟ ਵਾਲੀ ਟਿੱਪਣੀ ‘ਤੇ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ ਸਫਾਈ

ਰੇਨਕੋਟ ਵਾਲੀ ਟਿੱਪਣੀ ‘ਤੇ ਪ੍ਰਧਾਨ ਮੰਤਰੀ ਦਫਤਰ ਨੇ ਦਿੱਤੀ ਸਫਾਈਕਿਹਾ,  ਮੋਦੀ ਨੇ ਕੀਤੀ ਸੀ ਮਨਮੋਹਨ ਸਿੰਘ ਦੀ ਪ੍ਰਸ਼ੰਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਉਤੇ ‘ਰੇਨਕੋਟ’ ਵਾਲੀ ਟਿੱਪਣੀ ‘ਤੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਕੀਤੀ ਗਈ ਰੇਨਕੋਟ ਵਾਲੀ ਟਿੱਪਣੀ ਅਸਲ ਵਿਚ ਉਨ੍ਹਾਂ ਦੀ ਪ੍ਰਸ਼ੰਸਾ ਸੀ। ਸਾਬਕਾ ਪ੍ਰਧਾਨ ਮੰਤਰੀ ਯੂ.ਪੀ.ਏ. ਸਰਕਾਰ ਵਿਚ ਹੋਏ ਘੁਟਾਲਿਆਂ ਦੇ ਬਾਵਜੂਦ ਬੇਦਾਗ਼ ਰਹੇ ਹਨ। ਜਿਤੇਂਦਰ ਸਿੰਘ ਨੇ ਕਿਹਾ ਕਿ ਮਨਮੋਹਨ ਸਿੰਘ ‘ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਸਵਾਲਾਂ ਵਿਚ ਘਿਰਨ ਦਾ ਵੀ ਕੋਈ ਅਸਰ ਨਹੀਂ ਪਿਆ। ਜਿਤੇਂਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਬਾਵਜੂਦ ਉਹ ਬੇਦਾਗ਼ ਬਾਹਰ ਆ ਗਏ ਤਾਂ ਪ੍ਰਧਾਨ ਮੰਤਰੀ ਦੀ ਟਿੱਪਣੀ ਨੂੰ ਪ੍ਰਸ਼ੰਸਾ ਦੇ ਨਜ਼ਰੀਏ ਵਿਚ ਲਿਆ ਜਾਣਾ ਚਾਹੀਦਾ।

RELATED ARTICLES
POPULAR POSTS