ਮਰਨ ਤੋਂ ਪਹਿਲਾਂ ਮੰਗਵਾਈ ਆਪਣੀ ਖੇਡ ਜਰਸੀ ਅਤੇ ਗਰਾਊਂਡ ਦੀ ਮਿੱਟੀ
ਮਾਨਸਾ/ਬਿਊਰੋ ਨਿਊਜ਼
ਮਾਨਸਾ ‘ਚ ਪੈਂਦੇ ਕਸਬਾ ਜੋਗਾ ਦੀ ਕੌਮੀ ਫੁੱਟਬਾਲ ਖਿਡਾਰਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਅੰਜਲੀ ਨਾਮ ਦੀ ਇਸ ਖਿਡਾਰਨ ਨੇ ਕੁਝ ਦਿਨ ਪਹਿਲਾਂ ਬਿਮਾਰ ਹੋਣ ਕਾਰਨ ਘਰ ਵਿਚ ਰੱਖੀ ਕੋਈ ਗਲਤ ਦਵਾਈ ਖਾ ਗਈ ਸੀ, ਜਿਸ ਕਾਰਨ ਉਸਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਅੰਜਲੀ ਨੂੰ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਆਖਰ ਉਸਦੀ ਜਾਨ ਹੀ ਚਲੀ ਗਈ। ਇਹ ਵੀ ਦੱਸਿਆ ਗਿਆ ਕਿ ਇਸ ਖਿਡਾਰਨ ਨੇ ਮਰਨ ਤੋਂ ਪਹਿਲਾਂ ਆਪਣੀ ਖੇਡ ਜਰਸੀ ਅਤੇ ਫੁੱਟਬਾਲ ਗਰਾਊਂਡ ਦੀ ਮਿੱਟੀ ਮੰਗਵਾਈ ਅਤੇ ਫਿਰ ਪ੍ਰਾਣ ਤਿਆਗ ਦਿੱਤੇ। ਗਰੀਬ ਪਰਿਵਾਰ ਨਾਲ ਸਬੰਧਤ ਅੰਜਲੀ ਨੇ ਫੁੱਟਬਾਲ ਵਿਚ ਜ਼ਿਲ੍ਹੇ ਵਿਚੋਂ ਦੋ ਅਤੇ ਸੂਬਾ ਪੱਧਰੀ ਮੁਕਾਬਲੇ ਵਿਚੋਂ ਵੀ ਦੋ ਸੋਨੇ ਦੇ ਤਗਮੇ ਜਿੱਤੇ ਸਨ। ਅੰਜਲੀ ਦੀ ਮੌਤ ਦੀ ਖਬਰ ਸੁਣ ਕੇ ਖੇਡ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Check Also
ਦਿਲਜੀਤ ਦੋਸਾਂਝ ਨੇ ਫਿਲਮ ‘ਪੰਜਾਬ 95’ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
ਫਿਲਮ ਅਗਲੇ ਮਹੀਨੇ ਰਿਲੀਜ਼ ਹੋਣ ਦੇ ਸੰਕੇਤ ਦਿੱਤੇ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬੀ ਸਟਾਰ ਗਾਇਕ …