Breaking News
Home / ਪੰਜਾਬ / ਨਿੱਜੀ ਸਕੂਲ ਪੂਰੀਆਂ ਫ਼ੀਸਾਂ ਲੈਣ ਲਈ ਮਾਪਿਆਂ ‘ਤੇ ਪਾਉਣ ਲੱਗੇ ਦਬਾਅ

ਨਿੱਜੀ ਸਕੂਲ ਪੂਰੀਆਂ ਫ਼ੀਸਾਂ ਲੈਣ ਲਈ ਮਾਪਿਆਂ ‘ਤੇ ਪਾਉਣ ਲੱਗੇ ਦਬਾਅ

ਸਕੂਲ ਨਤੀਜੇ ਰੋਕਣ ਦੀਆਂ ਦੇਣ ਲੱਗੇ ਧਮਕੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਆਦਾਤਰ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਦੇ ਮਾਪਿਆਂ ‘ਤੇ ਫ਼ੀਸਾਂ ਲੈਣ ਲਈ ਦਬਾਅ ਬਣਾਇਆ ਹੈ। ਸਕੂਲ ਪ੍ਰਬੰਧਕ ਮਾਪਿਆਂ ਨੂੰ 31 ਮਾਰਚ ਤੋਂ ਪਹਿਲਾਂ ਫ਼ੀਸਾਂ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ ਤੇ ਫ਼ੀਸਾਂ ਜਮ੍ਹਾਂ ਨਾ ਕਰਵਾਉਣ ‘ਤੇ ਨਤੀਜੇ ਰੋਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਮਾਪਿਆਂ ਨੇ ਸਕੂਲਾਂ ਖਿਲਾਫ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦਾ ਫ਼ੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ, ਅੰਮ੍ਰਿਤਸਰ, ਸੰਗਰੂਰ, ਰੂਪਨਗਰ, ਨੂਰਪੁਰ ਬੇਦੀ, ਸੰਗਰੂਰ, ਜ਼ੀਰਕਪੁਰ ਤੇ ਖਰੜ ਦੇ ਕਈ ਸਕੂਲ ਪ੍ਰਬੰਧਕ ਮਾਪਿਆਂ ਨੂੰ ਫੋਨ ਕਰ ਕੇ ਪੂਰੀਆਂ ਫ਼ੀਸਾਂ ਦੇਣ ਲਈ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਅਦਾਲਤ ਨੇ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫ਼ੀਸ ਲੈਣ ਦੀ ਹਦਾਇਤ ਕੀਤੀ ਹੈ। ਹੁਸ਼ਿਆਰਪੁਰ ਦੇ ਇੱਕ ਨਿੱਜੀ ਸਕੂਲ ਖਿਲਾਫ ਮਾਪਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਸਕੂਲ ਵਾਲੇ 31 ਮਾਰਚ ਤੋਂ ਪਹਿਲਾਂ ਸਾਲਾਨਾ ਫ਼ੀਸ ਦੇਣ ਲਈ ਕਹਿ ਰਹੇ ਹਨ। ਸਕੂਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੂਰੀ ਫ਼ੀਸ ਜਮ੍ਹਾਂ ਨਾ ਕਰਵਾਈ ਤਾਂ ਵਿਦਿਆਰਥੀਆਂ ਦਾ ਨਤੀਜਾ ਰੋਕ ਦਿੱਤਾ ਜਾਵੇਗਾ। ਸਕੂਲਾਂ ਵਾਲਿਆਂ ਨੇ ਵਿਦਿਆਰਥੀਆਂ ਦੀ ਕਲਾਸ ਟੀਚਰ ਰਾਹੀਂ ਰੋਜ਼ਾਨਾ ਫੋਨ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਫ਼ੀਸਾਂ ਸਮੇਂ ਸਿਰ ਜਮ੍ਹਾਂ ਕਰਵਾਈਆਂ ਜਾਣ। ਪੰਜਾਬ ਅਗੇਂਸਟ ਕਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਜ਼ੀਰਕਪੁਰ ਦੇ ਢਕੋਲੀ ਖੇਤਰ ਦੇ ਇੱਕ ਨਿੱਜੀ ਸਕੂਲ ਖਿਲਾਫ ਤਾਂ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੇ ਵੀ ਟਾਲਾ ਵੱਟ ਦਿੱਤਾ ਹੈ। ਇਸ ਸਕੂਲ ਖਿਲਾਫ ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਸਿੱਖਿਆ ਮੰਤਰੀ ਤੱਕ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਮਾਪਿਆਂ ਨੂੰ ਹਾਲੇ ਤਕ ਰਾਹਤ ਨਹੀਂ ਮਿਲੀ। ਦਾਊਂ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਇੱਕ ਨਿੱਜੀ ਸਕੂਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸ਼ਿਕਾਇਤ ਮਗਰੋਂ ਮਹੀਨਾਵਾਰ ਫ਼ੀਸ ਤਿੰਨ ਹਜ਼ਾਰ ਰੁਪਏ ਤੋਂ ਘਟਾ ਕੇ 1300 ਰੁਪਏ ਲੈਣ ਲਈ ਕਿਹਾ ਹੈ ਪਰ ਸਕੂਲ ਵੱਲੋਂ ਅਫ਼ਸਰਾਂ ਦੇ ਹੁਕਮਾਂ ਦੀ ਅਦੂਲੀ ਵੀ ਕੀਤੀ ਜਾ ਰਹੀ ਹੈ।

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …