ਕਿਹਾ, ਹੁਣ ਕਮੇਟੀ ਹੀ ਸਾਰਾ ਮਾਮਲਾ ਦੇਖੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਵਿੱਚ ਤਬਦੀਲੀ ਦੇ ਮਾਮਲੇ ‘ਤੇ ਛੇ ਵੱਡੇ ਇਤਿਹਾਸਕਾਰਾਂ ਦੀ ਕਮੇਟੀ ਬਣਾ ਦਿੱਤੀ ਹੈ। ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਛੇ ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਲਏ ਜਾਣਗੇ ਤੇ ਇਸ ਦੀ ਅਗਵਾਈ ਪ੍ਰੋ. ਕਿਰਪਾਲ ਸਿੰਘ ਹਿਸਟੋਰੀਅਨ ਕਰਨਗੇ। ਐਸਜੀਪੀਸੀ ਵੱਲੋਂ ਸਰਕਾਰ ਨੂੰ ਇਤਿਹਾਸ ਦੀ ਕਿਤਾਬ ਦੇ ਸਿਲੇਬਸ ਨੂੰ ਮੁੜ ਤੋਂ ਪਹਿਲਾਂ ਵਾਂਗ ਲਾਗੂ ਕਰਨ ਦੇ ਮਾਮਲੇ ‘ਤੇ ਦਿੱਤੇ 10 ਦਿਨ ਦੇ ਅਲਟੀਮੇਟਮ ਬਾਰੇ ਕੈਪਟਨ ਨੇ ਕਿਹਾ ਕਿ ਇਹ ਸਭ ਮਾਮਲਾ ਹੁਣ ਕਮੇਟੀ ਹੀ ਦੇਖੇਗੀ। ਸਿਲੇਬਸ ਬਾਰੇ ਛਿੜੇ ਵਿਵਾਦ ਦਾ ਸਾਰਾ ਦੋਸ਼ ਕੈਪਟਨ ਨੇ ਅਕਾਲੀਆਂ ਸਿਰ ਮੜ੍ਹਿਆ ਹੈ। ਉਨ੍ਹਾਂ ਮੁੜ ਦੁਹਰਾਇਆ ਕਿ 11ਵੀਂ ਜਮਾਤ ਵਿੱਚ ਸਾਰੇ ਚੈਪਟਰ ਦਰਜ ਕੀਤੇ ਗਏ ਹਨ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …