32 ਹਜ਼ਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਲੱਗੇ ਇਲਜ਼ਾਮ
ਇਸਲਾਮਾਬਾਦ/ਬਿਊਰੋ ਨਿਊਜ਼
ਪਨਾਮਾ ਪੇਪਰਜ਼ ਲੀਕ ਮਾਮਲੇ ਵਿਚ ਕੁਰਸੀ ਗਵਾਉਣ ਤੋਂ ਬਾਅਦ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਮੁਸ਼ਕਲਾਂ ਘਟ ਨਹੀਂ ਰਹੀਆਂ। ਹੁਣ ਨਵਾਜ਼ ਸ਼ਰੀਫ ‘ਤੇ 32 ਹਜ਼ਾਰ ਕਰੋੜ ਰੁਪਏ ਦੀ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗ ਰਹੇ ਹਨ। ਪਾਕਿ ਨਿਊਜ਼ ਚੈਨਲ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਸ਼ਰੀਫ ਨੇ ਗਲਤ ਤਰੀਕੇ ਨਾਲ ਇਹ ਰਕਮ ਇਕੱਠੀ ਕੀਤੀ ਹੈ। ਇਸ ‘ਤੇ ਪਾਕਿਸਤਾਨ ਦੇ ਨੈਸ਼ਨਲ ਅਕਾਊਂਟੈਂਸੀ ਬਿਊਰੋ ਦੇ ਚੇਅਰਮੈਨ ਜਾਵੇਦ ਇਕਬਾਲ ਨੇ ਨੋਟਿਸ ਜਾਰੀ ਕਰਕੇ ਸ਼ਰੀਫ ਕੋਲੋਂ ਜਵਾਬ ਮੰਗਿਆ ਹੈ। ਐਨ.ਏ.ਬੀ. ਦਾ ਕਹਿਣਾ ਹੈ ਕਿ ਸ਼ਰੀਫ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇਹ ਰਕਮ ਨਜਾਇਜ਼ ਤਰੀਕੇ ਨਾਲ ਭਾਰਤ ਵਿਚ ਜਮ੍ਹਾਂ ਕਰਵਾਈ ਹੈ। ਚੇਤੇ ਰਹੇ ਕਿ 28 ਜੁਲਾਈ 2017 ਨੂੰ ਪਾਕਿ ਸੁਪਰੀਮ ਕੋਰਟ ਨੇ ਪਨਾਮਾ ਪੇਪਰਜ਼ ਮਾਮਲੇ ਵਿਚ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਆਯੋਗ ਠਹਿਰਾ ਦਿੱਤਾ ਸੀ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …