Breaking News
Home / ਦੁਨੀਆ / ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਅਗਲੇ ਉਪ ਕੁਲਪਤੀ

ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਅਗਲੇ ਉਪ ਕੁਲਪਤੀ

Hargundeep Saini copy copyਮੈਲਬਰਨ/ਬਿਊਰੋ ਨਿਊਜ਼
ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਸਥਿਤ ਯੂਨੀਵਰਸਟੀ ਆਫ ਕੈਨਬਰਾ ਨੇ ਪੰਜਾਬੀ ਮੂਲ ਦੇ ਪ੍ਰੋਫੈਸਰ ਹਰਗੁਰਦੀਪ ਸਿੰਘ ਸੈਣੀ ਨੂੰ ਅਗਲਾ ਵਾਈਸ ਚਾਂਸਲਰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਹ ਪਹਿਲੀ ਸਤੰਬਰ ਨੂੰ ਅਹੁਦਾ ਸੰਭਾਲਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਸੈਣੀ ਐਡੀਲੇਡ ਯੂਨੀਵਰਸਿਟੀ ਤੋਂ ਪਲਾਂਟ ਫਿਜ਼ੀਓਲੋਜੀ ਵਿਚ ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਕੈਨੇਡਾ ਦੀਆਂ ਵੱਖ-ਵੱਖ ਵਿਦਿਅਕ ਤੇ ਖੋਜ ਸੰਸਥਾਵਾਂ ਵਿਚ ਉੱਚ ਅਹੁਦਿਆਂ ‘ਤੇ ਰਹਿ ਚੁੱਕੇ ਹਨ। ਇਸ ਵੇਲੇ ਉਹ ਕੈਨੇਡਾ ਦੀ ਯੂਨੀਵਰਸਿਟੀ ਆਫ ਟੋਰਾਂਟੋ ਵਿਚ ਵਾਈਸ ਪ੍ਰੈਜ਼ੀਡੈਂਟ ਹਨ। ਉਹ ਹੁਣ ਸਟੀਫਨ ਪਾਰਕਰ ਦੀ ਥਾਂ ਕੈਨਬਰਾ ਯੂਨੀਵਰਸਿਟੀ ਦੇ ਅਗਲੇ ਵੀਸੀ ਹੋਣਗੇ। ਸਾਲ 2000 ਵਿਚ ਕੈਨਬਰਾ ਵਿੱਚ ਹੀ ਕੌਮੀ ਵਿਗਿਆਨ ਅਤੇ ਉਦਯੋਗਿਕ ਖੋਜ ਸੰਸਥਾ ਵਿਚ ਸੇਵਾਵਾਂ ਦੇ ਚੁੱਕੇ ਸੈਣੀ ਨੇ ਇਸ ਨਿਯੁਕਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਚਾਂਸਲਰ ਟੌਮ ਕਾਲਮਾ ਨੇ ਗਵਰਨਿੰਗ ਬਾਡੀ ਵੱਲੋਂ ਇਸ ਨਵੀਂ ਨਿਯੁਕਤੀ ਨੂੰ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਕਰਾਰ ਦਿੱਤਾ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …