ਅਮਰੀਕਾ ਦੇ ਨਿਊਜਰਸੀ ਸੂਬੇ ’ਚ ਨੀਨਾ ਸਿੰਘ ਬਣੀ ਪਹਿਲੀ ਸਿੱਖ ਬੀਬੀ ਮੇਅਰ January 11, 2024 ਅਮਰੀਕਾ ਦੇ ਨਿਊਜਰਸੀ ਸੂਬੇ ’ਚ ਨੀਨਾ ਸਿੰਘ ਬਣੀ ਪਹਿਲੀ ਸਿੱਖ ਬੀਬੀ ਮੇਅਰ ਨੀਨਾ ਸਿੰਘ ਨੇ ਇਸ ਨੂੰ ਦੱਸਿਆ ਬਹੁਤ ਵੱਡਾ ਸਨਮਾਨ ਨਿਊਜਰਸੀ/ਬਿਊਰੋ ਨਿਊਜ਼ ਅਮਰੀਕਾ ਦੇ ਨਿਊਜਰਸੀ ਸੂਬੇ ’ਚ ਭਾਰਤੀ-ਅਮਰੀਕੀ ਸਿੱਖ ਬੀਬੀ ਨੀਨਾ ਸਿੰਘ ਪਹਿਲੀ ਸਿੱਖ ਮੇਅਰ ਬਣੀ ਹੈ। ਨੀਨਾ ਸਿੰਘ ਨੇ ਨਿਊਜਰਸੀ ਸੂਬੇ ਦੇ ਮਿੰਟਗੁਮਰੀ ਟਾਊਨਸ਼ਿਪ ਦੀ ਮੇਅਰ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਲੰਘੀ 4 ਜਨਵਰੀ ਨੂੰ ਮਿੰਟਗੁਮਰੀ ਟਾਊਨਸ਼ਿਪ ਪੁਨਰਗਠਨ ਮੀਟਿੰਗ ਵਿੱਚ ਕਾਂਗਰਸ ਵੂਮੈਨ ਬੋਨੀ ਵਾਟਸਨ ਕੋਲਮੈਨ ਵਲੋਂ ਅਹੁਦੇ ਦੀ ਸਹੁੰ ਚੁਕਾਈ ਗਈ। ਨੀਨਾ ਸਿੰਘ ਮਿੰਟਗੁਮਰੀ ਵਿੱਚ 24 ਸਾਲਾਂ ਤੋਂ ਰਹਿ ਰਹੇ ਹਨ ਅਤੇ ਟਾਊਨਸ਼ਿਪ ਕਮੇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੇਅਰ ਵਜੋਂ ਸੇਵਾਵਾਂ ਨਿਭਾਉਣ ਲਈ ਚੁਣਿਆ ਗਿਆ। ਇਸੇ ਦੌਰਾਨ ਮੇਅਰ ਨੀਨਾ ਸਿੰਘ ਨੇ ਕਿਹਾ ਹੈ ਕਿ ਨਿਊਜਰਸੀ ਵਿੱਚ ਪਹਿਲੀ ਭਾਰਤੀ-ਅਮਰੀਕੀ ਸਿੱਖ ਮਹਿਲਾ ਮੇਅਰ ਵਜੋਂ ਸਹੁੰ ਚੁੱਕਣਾ ਇੱਕ ਬਹੁਤ ਵੱਡਾ ਸਨਮਾਨ ਹੈ। ਨੀਨਾ ਸਿੰਘ ਨੇ ਮਿੰਟਗੁਮਰੀ ਟਾਊਨਸ਼ਿਪ ’ਚ ਦਿਤੇ ਗਏ ਮੌਕਿਆਂ ਲਈ ਧੰਨਵਾਦ ਵੀ ਕੀਤਾ। 2024-01-11 Parvasi Chandigarh Share Facebook Twitter Google + Stumbleupon LinkedIn Pinterest