Breaking News
Home / ਦੁਨੀਆ / ਨਿਊਜ਼ੀਲੈਂਡ ਨੇ ਭਾਰਤੀ ਪਾੜ੍ਹੇ ਪਾਏ ਪੜ੍ਹਨੇ

ਨਿਊਜ਼ੀਲੈਂਡ ਨੇ ਭਾਰਤੀ ਪਾੜ੍ਹੇ ਪਾਏ ਪੜ੍ਹਨੇ

logo-2-1-300x105-3-300x105ਛੇ ਮਹੀਨਿਆਂ ‘ਚ 3864 ਅਰਜ਼ੀਆਂ ਠੁਕਰਾਈਆਂ
ਵੇਲਿੰਗਟਨ : ਨਿਊਜ਼ੀਲੈਂਡ ਨੇ ਇਥੇ ਪੜ੍ਹਾਈ ਲਈ ਆਉਣਾ ਚਾਹੁੰਦੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੈ। ਇਹ ਖੁਲਾਸਾ ਇਕ ਮੀਡੀਆ ਰਿਪੋਰਟ ਤੋਂ ਹੋਇਆ ਹੈ। ਰੇਡੀਓ ਨਿਊਜ਼ੀਲੈਂਡ ਦੀ ਰਿਪੋਰਟ ਮੁਤਾਬਕ ਇਮੀਗਰੇਸ਼ਨ ਨਿਊਜ਼ੀਲੈਂਡ (ਆਈਐਨਜ਼ੈੱਡ) ਅਧਿਕਾਰੀਆਂ ਦਾ ਮੰਨਣਾ ਹੈ ਕਿ ਹੇਠਲੇ ਦਰਜੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲੇ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਇਰਾਦਾ ਪੜ੍ਹਨਾ ਨਹੀਂ ਸੀ।
ਸਰਕਾਰੀ ਅੰਕੜਿਆਂ ਮੁਤਾਬਕ 51 ਸੰਸਥਾਵਾਂ, ਜਿਨ੍ਹਾਂ ਵਿੱਚ ਮੁਲਕ ਦੇ ਅੱਧੇ ਪੌਲੀਟੈਕਨਿਕ ਇੰਸਟੀਚਿਊਟ ਸ਼ਾਮਲ ਹਨ, ਵੱਲੋਂ ਭਾਰਤੀ ਵਿਦਿਆਰਥੀਆਂ ਦੀਆਂ ਰੱਦ ਕੀਤੀਆਂ ਅਰਜ਼ੀਆਂ ਦੀ ਗਿਣਤੀ 30 ਫ਼ੀਸਦੀ ਤੋਂ ਵੱਧ ਹੈ। ਜ਼ਿਆਦਾਤਰ ਵਿਦਿਅਕ ਸੰਸਥਾਵਾਂ ਨੇ ਅੱਧੇ ਤੋਂ ਵੱਧ ਅਰਜ਼ੀਆਂ ਰੱਦ ਕੀਤੀਆਂ ਹਨ।
ਇਕ ਸੰਸਥਾ ਨੇ 86 ਫ਼ੀਸਦੀ ਅਰਜ਼ੀਆਂ ਠੁਕਰਾਈਆਂ ਹਨ। ਇਹ ਅੰਕੜੇ ਦਸੰਬਰ, 2015 ਤੋਂ ਮਈ, 2016 ਦੇ ਅੰਤ ਤਕ ਦੇ ਹਨ। ਇਨ੍ਹਾਂ ਸੰਸਥਾਵਾਂ ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਘੱਟ ਤੋਂ ਘੱਟ ਦਸ ਹਜ਼ਾਰ ਅਰਜ਼ੀਆਂ ਆਈਆਂ ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਇਮੀਗਰੇਸ਼ਨ ਨਿਊਜ਼ੀਲੈਂਡ ਨੇ 3864 ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ ਅਤੇ 3176 ਨੂੰ ਹਰੀ ਝੰਡੀ ਦਿੱਤੀ ਹੈ। ਅਧਿਕਾਰੀਆਂ ਦਾ ਤਰਕ ਹੈ ਕਿ ਇਹ ਵਿਦਿਆਰਥੀ ਇਥੇ ਪੜ੍ਹਨ ਲਈ ਨਹੀਂ ਆਉਣਾ ਚਾਹੁੰਦੇ ਸਨ ਜਾਂ ਇਹ ਆਪਣਾ ਖਰਚਾ-ਪਾਣੀ ਨਹੀਂ ਚੁੱਕ ਸਕਦੇ ਹਨ। ਆਕਲੈਂਡ ਇੰਟਰਨੈਸ਼ਨਲ ਐਜੂਕੇਸ਼ਨ ਗਰੁੱਪ ਦੇ ਤਰਜਮਾਨ ਪਾਲ ਚੈਮਰਜ਼ ਦੇ ਹਵਾਲੇ ਨਾਲ ਕਿਹਾ ਕਿ ਜ਼ਿਆਦਾਤਰ ਰੱਦ ਕੀਤੀਆਂ ਅਰਜ਼ੀਆਂ ਧੋਖਾਦੇਹੀ ਨਾਲ ਸਬੰਧਤ ਨਹੀਂ ਸਨ ਪਰ ਇਹ ਇਮੀਗਰੇਸ਼ਨ ਨਿਯਮਾਂ ‘ਤੇ ਖਰੀਆਂ ਨਹੀਂ ਉਤਰਦੀਆਂ ਸਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …