Breaking News
Home / ਦੁਨੀਆ / ਪਾਕਿ ਦੇ ਉਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦਾ ਦੇਹਾਂਤ

ਪਾਕਿ ਦੇ ਉਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦਾ ਦੇਹਾਂਤ

logo-2-1-300x105-3-300x105ਕਰਾਚੀ/ਬਿਊਰੋ ਨਿਊਜ਼
ਆਪਣਾ ਸਾਰਾ ਜੀਵਨ ਗਰੀਬਾਂ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰਨ ਵਾਲੇ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦਾ ਗੁਰਦਿਆਂ ਦੇ ਫੇਲ ਹੋਣ ਕਾਰਨ ਦੇਹਾਂਤ ਹੋ ਗਿਆ। ਡਾਇਲੇਸਿਸ ਦੌਰਾਨ 92 ਸਾਲਹ ਈਦੀ ਨੂੰ ਸਾਹ ਲੈਣ ਵਿੱਚ ਦਿੱਕਤ ਆਈ, ਜਿਸ ਮਗਰੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਦਫ਼ਨਾਇਆ ਗਿਆ। ਇਸ ਮੌਕੇ ਰਾਸ਼ਟਰਪਤੀ ਮਮਨੂਨ ਹੁਸੈਨ ਅਤੇ ਥਲ ਸੈਨਾ ਮੁਖੀ ਜਨਰਲ ઠਰਹੀਲ ਸ਼ਰੀਫ਼ ਸ਼ਾਮਲ ਹੋਏ। ਸਮਾਜ ਭਲਾਈ ਦੇ ਕੰਮਾਂ ਕਾਰਨ ਈਦੀ ਦਾ ਪਾਕਿਸਤਾਨ ਵਿੱਚ ਬਹੁਤ ਸਤਿਕਾਰ ਸੀ।
ਉਨ੍ਹਾਂ ਦੀ ਈਦੀ ਫਾਊਂਡੇਸ਼ਨ ਨੇ ਹੀ ਪਾਕਿਸਤਾਨ ਵਿੱਚ ਭਾਰਤੀ ਲੜਕੀ ਗੀਤਾ ਦੀ ਇਕ ਦਹਾਕੇ ਤੋਂ ਵੱਧ ਸਮਾਂ ਦੇਖਭਾਲ ਕੀਤੀ। ਬੋਲਣ ਤੇ ਸੁਣਨੋਂ ਅਸਮਰੱਥ ਗੀਤਾ 11 ਸਾਲਾਂ ਦੀ ਉਮਰ ਵਿੱਚ ਗਲਤੀ ਨਾਲ ਪਾਕਿਸਤਾਨ ਚਲੀ ਗਈ ਸੀ। ਉਸ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਭਾਰਤ ਲਿਆਂਦਾ ਗਿਆ। ਸਰਕਾਰ ਨੇ ਈਦੀ ਦੇ ਦੇਹਾਂਤ ‘ਤੇ ਇਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ, ਜਦੋਂ ਕਿ ਸੂਬਾ ਸਿੰਧ ਦੀ ਸਰਕਾਰ ਨੇ ਕਿਹਾ ਕਿ ਤਿੰਨ ਦਿਨ ਸੋਗ ਮਨਾਇਆ ਜਾਵੇਗਾ। ਕੌਮੀ ਸਟੇਡੀਅਮ ਵਿੱਚ ਸਖ਼ਤ ਸੁਰੱਖਿਆ ਹੇਠ ਹੋਈਆਂ ਅੰਤਮ ਰਸਮਾਂ ਮੌਕੇ ਹਜ਼ਾਰਾਂ ਲੋਕ ਹਾਜ਼ਰ ਸਨ। ਈਦੀ ਦਾ ਪੁੱਤਰ ਫੈਜ਼ਲ ਪਹਿਲੀ ਕਤਾਰ ਵਿੱਚ ਰਾਸ਼ਟਰਪਤੀ ਤੇ ਫੌਜ ਮੁਖੀ ਨਾਲ ਖੜ੍ਹਾ ਸੀ। ਇਸ ਮੌਕੇ ਪੰਜਾਬ ਤੇ ਸਿੰਧ ਸੂਬਿਆਂ ਦੇ ਮੁੱਖ ਮੰਤਰੀ, ਸੈਨੇਟ ਚੇਅਰਮੈਨ, ਹੋਰ ਫੌਜੀ ਦਸਤਿਆਂ ਦੇ ਮੁਖੀ ਅਤੇ ਸਿਆਸੀ ਆਗੂ ਤੇ ਉੱਘੀਆਂ ਹਸਤੀਆਂ ਹਾਜ਼ਰ ਸਨ।
ਇਸੇ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਈਦੀ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ।ઠ

Check Also

ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਸਟਾਕਹੋਮ (ਸਵੀਡਨ)/ਬਿਊਰੋ ਨਿਊਜ਼ : ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਜਾਪਾਨ, ਜਰਮਨੀ …