14.3 C
Toronto
Thursday, September 18, 2025
spot_img
Homeਦੁਨੀਆਕੈਨੇਡਾ ਕ੍ਰੀਪ ਦੇ ਮਾਮਲੇ 'ਚ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ

ਕੈਨੇਡਾ ਕ੍ਰੀਪ ਦੇ ਮਾਮਲੇ ‘ਚ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ

ਕੈਲਗਰੀ/ ਬਿਊਰੋ ਨਿਊਜ਼ : ਕੈਲਗਰੀ ਪੁਲਿਸ ਨੇ ਸੋਸ਼ਲ ਮੀਡੀਅ ਗਰੁੱਪ ਕੈਨੇਡਾ ਕ੍ਰੀਪ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੁੱਪ ਲਗਾਤਾਰ ਕੈਨੇਡਾ ਕ੍ਰੀਪ ਟਵਿੱਟਰ ਅਕਾਊਂਟ ‘ਤੇ ਅਜਿਹੇ ਵੀਡੀਓ ਅਤੇ ਤਸਵੀਰਾਂ ਅਪਲੋਡ ਕਰ ਰਹੇ ਸਨ, ਜਿਨ੍ਹਾਂ ਵਿਚ ਔਰਤਾਂ ਦੀ ਸਕਰਟ ਉਤਾਰਨ, ਉਨ੍ਹਾਂ ਦੇ ਸਰੀਰ ਦੇ ਅੰਗਾਂ ‘ਤੇ ਫ਼ੋਕਸ ਕਰਦਿਆਂ ਗੁਪਤ ਤੌਰ ‘ਤੇ ਸ਼ੂਟ ਕੀਤੇ ਗਏ ਵੀਡੀਓ ਤੱਕ ਸ਼ਾਮਲ ਹਨ। ਪੁਲਿਸ ਅਨੁਸਾਰ ਇਸ ਅਕਾਊਂਟ ਦੇ 17 ਹਜ਼ਾਰ ਤੋਂ ਵਧੇਰੇ ਫ਼ਾਲੋਅਰਸ ਸਨ ਅਤੇ ਬੀਤੇ ਇਕ ਸਾਲ ਵਿਚ ਹਜ਼ਾਰਾਂ ਅਜਿਹੇ ਵੀਡੀਓ ਅਤੇ ਫ਼ੋਟੋਗ੍ਰਾਫ਼ ਇਸ ‘ਤੇ ਪੋਸਟ ਕੀਤੇ ਗਏ। ਪੁਲਿਸ ਨੇ ਇਸ ਸਬੰਧ ਵਿਚ ਜੈਫ਼ਰੀ ਵਿਲਿਅਮਸਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੇ ਕੈਮਰੇ ਨਾਲ ਸ਼ੂਟ ਕੀਤੇ ਗਏ ਤਿੰਨ ਵੀਡੀਓ ਪੋਸਟ ਕੀਤੇ ਸਨ। ਇਨ੍ਹਾਂ ਵਿਚ ਔਰਤਾਂ ਪਬਲਿਕ ਸਥਾਨਾਂ ‘ਤੇ ਸੈਰ ਕਰ ਰਹੀਆਂ ਸਨ ਅਤੇ ਉਸੇ ਦੌਰਾਨ ਉਨ੍ਹਾਂ ਦੇ ਸਰੀਰ ਦੇ ਅੰਗਾਂ ‘ਤੇ ਫ਼ੋਕਸ ਕਰਕੇ ਇਹ ਵੀਡੀਓ ਤਿਆਰ ਕੀਤੇ ਗਏ ਹਨ। ਇਸ ਦੌਰਾਨ ਕੈਮਰਾ ਉਨ੍ਹਾਂ ਦੇ ਕੱਪੜਿਆਂ ਦੇ ਹੇਠਲੇ ਅੰਗਾਂ ‘ਤੇ ਵੀ ਫ਼ੋਕਸ ਕਰਨ ਦਾ ਯਤਨ ਕੀਤਾ ਗਿਆ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਵਧੇਰੇ ਵੀਡੀਓ ਕੈਨੇਡੀਅਨ ਅਪਰਾਧਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ ਬਲਕਿ ਉਨ੍ਹਾਂ ਨੂੰ ਡਿਸਟਰਬਿੰਗ ਜ਼ਰੂਰ ਕਿਹਾ ਜਾ ਸਕਦਾ ਹੈ। ਕੈਨੇਡਾ ‘ਚ ਪਬਲਿਕ ਸਥਾਨਾਂ ‘ਤੇ ਫ਼ੋਟੋਗ੍ਰਾਫ਼ ਲੈਣਾ ਬੋਲਣ ਦੀ ਆਜ਼ਾਦੀ ਅਤੇ ਪ੍ਰੈਸ ਦੀ ਆਜ਼ਾਦੀ ਦੇ ਦਾਇਰੇ ਵਿਚ ਆਉਂਦਾ ਹੈ। ਪਰ ਕਿਹਾ ਜਾ ਰਿਹਾ ਹੈ ਕਿ ਬਦਲਦੇ ਸੋਸ਼ਲ ਮੀਡੀਆ ਦੇ ਦੌਰ ਵਿਚ ਲੋਕ ਇਸ ਆਜ਼ਾਦੀ ਦੀ ਗਲਤ ਵਰਤੋਂ ਕਰ ਰਹੇ ਹਨ। ਕੈਲਗਰੀ ਪੁਲਿਸ ਦਾ ਮੰਨਣਾ ਹੈ ਕਿ ਕੈਨੇਡਾਕ੍ਰੀਪ ਅਕਾਊਂਟ ‘ਤੇ ਪੋਸਟ ਕੀਤੇ ਗਏ ਕਈ ਵੀਡੀਓ ਇਸ ਗੱਲ ਦਾ ਸਬੂਤ ਹਨ ਕਿ ਵੀਡੀਓ ਵਿਚ ਔਰਤਾਂ ਦੇ ਸਰੀਰ ‘ਤੇ ਫ਼ੋਕਸ ਕੀਤਾ ਗਿਆ ਹੈ। ਕਈ ਵਾਰ ਇਹ ਕਈ ਮਿੰਟਾਂ ਤੱਥ ਔਰਤਾਂ ਦੀਆਂ ਛਾਤੀਆਂ ਅਤੇ ਹੋਰ ਅੰਗਾਂ ‘ਤੇ ਫ਼ੋਕਸ ਰਹਿੰਦੇ ਹਨ, ਜਦੋਂ ਤੱਕ ਉਹ ਪੌੜੀਆਂ ਚੜ੍ਹ ਨਹੀਂ ਜਾਂਦੀਆਂ। ਸਟਾਫ਼ ਸਾਰਜੈਂਟ ਕੋਰੀ ਡੇਲੇ ਦਾ ਕਹਿਣਾ ਹੈ ਕਿ ਪੁਲਿਸ ਲਈ ਇਸ ਤਰ੍ਹਾਂ ਆਨਲਾਈਨ ਕੀਤੀਆਂ ਜਾਣ ਵਾਲੀਆਂ ਹਰਕਤਾਂ ‘ਤੇ ਨਜ਼ਰ ਰੱਖਣਾ ਕਾਫ਼ੀ ਮੁਸ਼ਕਿਲ ਹੈ। ਫ਼ਿਰ ਵੀ ਇਸ ਮਾਮਲੇ ਦੀ ਜਾਂਚ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵੀਡੀਓਜ਼ ਅਤੇ ਫ਼ੋਟੋਗ੍ਰਾਫ਼ਸ ‘ਤੇ ਕਾਫ਼ੀ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ ਹਨ।
ਆਸਟਰੇਲੀਆ, ਜਰਮਨੀ ਅਤੇ ਹੋਰ ਦੇਸ਼ਾਂ ਨੇ ਆਪਣੇ ਕਾਨੂੰਨਾਂ ‘ਚ ਕਾਫ਼ੀ ਬਦਲਾਓ ਕੀਤਾ ਹੈ। ਕੈਨੇਡਾ ਵਿਚ, ਫ਼ੈਡਰਲ ਸਰਕਾਰ ਇਨ੍ਹਾਂ ਕਾਨੂੰਨਾਂ ਦੀ ਸਮੀਖਿਆ ਕਰ ਰਹੀ ਹੈ, ਜਿਸ ਵਿਚ ਅਲਬਰਟਾ ਵੀ ਸ਼ਾਮਲ ਹੈ। ਸਰਕਾਰ ਅਜਿਹੇ ਕਾਨੂੰਨਾਂ ਨੂੰ ਸਾਹਮਣੇ ਲਿਆ ਸਕਦੀ ਹੈ, ਜਿਸ ਵਿਚ ਦੋਸ਼ੀਆਂ ਨੂੰ ਸਿਵਲ ਕੋਰਟ ਵਿਚ ਸਜ਼ਾ ਲਈ ਪੇਸ਼ ਕੀਤਾ ਜਾ ਸਕੇ।
ਅਜਿਹੇ ਕਈ ਲੋਕਾਂ ਨੇ ਵੀ ਸਾਹਮਣੇ ਆ ਕੇ ਆਪਣੀ ਗੱਲ ਰੱਖੀ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵੀਡੀਓ ਦੇ ਪੋਸਟ ਹੋਣ ਦਾ ਪਤਾ ਉਨ੍ਹਾਂ ਦੇ ਜਾਣਕਾਰ ਲੋਕਾਂ ਰਾਹੀਂ ਲੱਗਾ। ਉਹ ਇਹ ਸਭ ਕੁਝ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਲਈ ਕਿਹਾ ਹੈ।

RELATED ARTICLES
POPULAR POSTS