Breaking News
Home / ਕੈਨੇਡਾ / Front / ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਮਾਸ ਖਿਲਾਫ਼ ਜੰਗ ਦਾ ਕੀਤਾ ਐਲਾਨ

ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਮਾਸ ਖਿਲਾਫ਼ ਜੰਗ ਦਾ ਕੀਤਾ ਐਲਾਨ

ਇਜ਼ਰਾਇਲੀ ਪ੍ਰਧਾਨ ਮੰਤਰੀ ਨੇ ਹਮਾਸ ਖਿਲਾਫ਼ ਜੰਗ ਦਾ ਕੀਤਾ ਐਲਾਨ
ਕਿਹਾ : ਦੁਸ਼ਮਣਾਂ ਨੂੰ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ।


ਤਲ ਅਵੀਵ/ਬਿਊਰੋ ਨਿਊਜ਼ : ਇਜ਼ਰਾਈਲ ’ਤੇ ਫਲਸਤੀਨੀ ਸੰਗਠਨ ਹਮਾਸ ਦੇ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਵੀ ਜੰਗ ਦਾ ਐਲਾਨ ਕਰ ਦਿੱਤਾ ਹੈ। ਕੈਬਨਿਟ ਦੇ ਨਾਲ ਐਮਰਜੈਂਸ ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਜੰਗ ਦਾ ਐਲਾਨ ਕੀਤਾ। ਕੈਬਨਿਟ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਜ਼ਰਾਇਲ ਦੇ ਨਾਗਰਿਕੋ ਇਹ ਜੰਗ ਹੈ ਅਤੇ ਅਸੀਂ ਸਾਰੇ ਇਸ ਨੂੰ ਜ਼ਰੂਰ ਜਿੱਤਾਂਗੇ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਹਮਾਸ ਵੱਲੋਂ ਕੀਤੇ ਗਏ ਹਮਲਿਆਂ ਤੋਂ ਪੰਜ ਘੰਟੇ ਬਾਅਦ ਨੇਤਨਯਾਹੂ ਦਾ ਇਹ ਪਹਿਲਾ ਬਿਆਨ ਹੈ। ਉਨ੍ਹਾਂ ਕਿਹਾ ਕਿ ਹਮਲੇ ’ਚ ਕਈ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ ਜਦਕਿ 300 ਵਿਅਕਤੀਆਂ ਇਨ੍ਹਾਂ ਹਮਲਿਆਂ ਦੌਰਾਨ ਜ਼ਖਮੀ ਹੋਏ ਹਨ। ਹਮਾਸ ਦੇ ਅੱਤਵਾਦੀ ਸਾਡੇ ਦੇਸ਼ ਅੰਦਰ ਦਾਖਲ ਹੋਏ ਹਨ ਅਤੇ ਹਮਾਸ ਵੱਲੋਂ ਇਜ਼ਰਾਇਲ ਦੇ ਪੱਛਮੀ ਕਸਬਿਆਂ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਹਮਾਸ ਵੱੱਲੋਂ ਸ਼ਨੀਵਾਰ ਸਵੇਰੇ 8 ਵਜੇ ਇਜ਼ਰਾਇਲ ਦੀ ਰਾਜਧਾਨੀ ਤਲ ਅਵੀਵ, ਸਦੇਰੋਟ, ਅਸ਼ਕਲੋਨ ਸਮੇਤ 7 ਸ਼ਹਿਰਾਂ ’ਚ ਰਾਕੇਟ ਦਾਗੇ ਗਏ। ਮੀਡੀਆ ਰਿਪੋਰਟਾਂ ਅਨੁਸਾਰ ਇਹ ਰਾਕੇਟ ਰਿਹਾਇਸ਼ੀ ਇਮਾਰਤਾਂ ’ਤੇ ਡਿੱਗੇ, ਜਿਸ ਕਾਰਨ ਕਈ ਵਿਅਕਤੀਆਂ ਦੀ ਜਾਨ ਚਲੀ ਗਈ।

Check Also

ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਉਡਾਣਾਂ ਜਲਦੀ ਹੀ ਹੋਣਗੀਆਂ ਸ਼ੁਰੂ

ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ ਕਰਕੇ ਬਣਾਈ ਰਣਨੀਤੀ ਚੰਡੀਗੜ੍ਹ/ਬਿਊਰੋ ਨਿਊਜ਼ …