9.6 C
Toronto
Saturday, November 8, 2025
spot_img
HomeਕੈਨੇਡਾFrontਤਰਨ ਤਾਰਨ ’ਚ ਮਹਿਲਾ ਨੂੰ ਅਰਧ ਨਗਨ ਕਰਕੇ ਦੌੜਾਇਆ

ਤਰਨ ਤਾਰਨ ’ਚ ਮਹਿਲਾ ਨੂੰ ਅਰਧ ਨਗਨ ਕਰਕੇ ਦੌੜਾਇਆ

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਪੁਲਿਸ ਨੇ ਆਰੋਪੀਆਂ ਖਿਲਾਫ ਮਾਮਲਾ ਕੀਤਾ ਦਰਜ


ਤਰਨ ਤਾਰਨ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿਚ ਇਕ ਲੜਕੀ ਦੇ ਲਵ ਮੈਰਿਜ ਕਰਵਾਉਣ ਤੋਂ ਭੜਕੇ ਪਰਿਵਾਰ ਵਾਲਿਆਂ ਨੇ ਲੜਕੇ ਦੀ ਮਾਂ ਨੂੰ ਅਰਧ ਨਗਨ ਕਰ ਦਿੱਤਾ। ਇਸ ਤੋਂ ਬਾਅਦ ਗਲੀਆਂ ’ਚ ਭਜਾ-ਭਜਾ ਕੇ ਉਸ ਦੀ ਵੀਡੀਓ ਬਣਾਉਂਦੇ ਰਹੇ। 55 ਸਾਲਾ ਇਹ ਔਰਤ ਆਪਣੇ ਸਰੀਰ ਦੇ ਉਪਰਲੇ ਹਿੱਸੇ ਨੂੰ ਢਕਣ ਲਈ ਜਦੋਂ ਕੱਪੜੇ ਉਠਾਉਂਦੀ ਤਾਂ ਆਰੋਪੀ ਉਸ ਤੋਂ ਕੱਪੜੇ ਖੋਹ ਲੈਂਦੇ। ਅਰਧ ਨਗਨ ਹਾਲਤ ’ਚ ਉਹ ਖੁਦ ਨੂੰ ਬਚਾਉਣ ਲਈ ਦੁਕਾਨਾਂ ’ਚ ਲੁਕਦੀ ਰਹੀ ਅਤੇ ਆਰੋਪੀ ਉਸ ਦੀ ਵੀਡੀਓ ਬਣਾਉਂਦੇ ਹੋਏ ਉਸਦਾ ਪਿੱਛਾ ਕਰਦੇ ਰਹੇ। ਆਰੋਪੀਆਂ ਨੇ ਇਥੇ ਹੀ ਬੱਸ ਨਹੀਂ ਕੀਤੀ ਅਤੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਪੁਲਿਸ ਨੇ ਪਹਿਲਾਂ ਤਾਂ ਆਰੋਪੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਪ੍ਰੰਤੂ ਵੀਡੀਓ ਸ਼ੋਸ਼ਲ ਮੀਡੀਆ ’ਚ ਆਉਣ ਤੋਂ ਬਾਅਦ ਤਿੰਨ ਆਰੋਪੀਆਂ ਖਿਲਾਫ ਵਲਟੋਹਾ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ। ਉਥੇ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਹ ਸੀਨੀਅਰ ਅਫ਼ਸਰਾਂ ਨਾਲ ਸੰਪਰਕ ਕਰ ਚੁੱਕੀ ਹੈ ਅਤੇ ਇਸ ਮਾਮਲੇ ਦੇ ਆਰੋਪੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਰੋਪੀਆਂ ਨੂੰ ਜਲਦ ਤੋਂ ਜਲਦ ਗਿ੍ਰਫ਼ਤਾਰ ਕਰਨ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕਰਨ।

RELATED ARTICLES
POPULAR POSTS