![](https://parvasinewspaper.com/wp-content/uploads/2023/05/Student-Pic.jpg)
ਨਕੋਦਰ/ਬਿਊਰੋ ਨਿਊਜ਼ : ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀਆਂ 5 ਵਿਦਿਆਰਥਣਾਂ ਨੇ ਆਏ ਦਸਵੀਂ ਕਲਾਸ ਨਤੀਜਿਆਂ ਅਨੁਸਾਰ ਮੈਰਿਟ ਲਿਸਟ ਵਿਚ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਪੰਜੇ ਵਿਦਿਆਰਥਣਾਂ ਨੇ ਤਹਿਸੀਲ ਨਕੋਦਰ ਵਿੱਚ ਪਹਿਲੇ 5 ਸਥਾਨ ਪ੍ਰਾਪਤ ਕੀਤੇ। 26 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੀ ਗਈ ਮੈਰਿਟ ਲਿਸਟ ਵਿੱਚ ਸਥਾਨਕ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ 5 ਵਿਦਿਆਰਥਣਾਂ ਨੇ ਸਥਾਨ ਹਾਸਲ ਕੀਤਾ। ਸਕੂਲ ਦੀ ਵਿਦਿਆਰਥਣ ਜੈਸਮੀਨ ਪੁੱਤਰੀ ਰਣਜੀਤ ਕੁਮਾਰ 640/650, ਜਸਦੀਪ ਕੌਰ ਪੁੱਤਰੀ ਹਰਵਿੰਦਰ ਸਿੰਘ 639/650, ਨਵਜੀਤ ਕੌਰ ਪੁੱਤਰੀ ਸੁਰਜੀਤ ਸਿੰਘ 638/650, ਸਮਰੀਧੀ ਪਰਾਸ਼ਰ ਪੁੱਤਰੀ ਨਿਸ਼ਾਂਤ ਪਰਾਸ਼ਰ 635/650, ਨਵਦੀਪ ਕੌਰ ਪੁੱਤਰੀ ਇੰਦਰਜੀਤ ਸਿੰਘ 635/650, ਨੇ ਤਹਿਸੀਲ ਵਿਚੋਂ ਕ੍ਰਮਵਾਰ ਪਹਿਲਾ,ਦੂਜਾ, ਤੀਜਾ,ਚੌਥਾ ਅਤੇ ਜ਼ਿਲ੍ਹੇ ਵਿੱਚੋਂ ਕਰਮਵਾਰ ਦੂਜਾ, ਤੀਜਾ, ਚੌਥਾ ਅਤੇ ਛੇਵਾਂ ਸਥਾਨ ਜਦਕਿ ਪੰਜਾਬ ਵਿੱਚੋਂ ਕਰਮਵਾਰ ਅੱਠਵਾਂ, ਨੌਵਾਂ, ਦਸਵਾਂ ਅਤੇ ਤੇਰਵਾਂ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਤੇ ਮਨਮੋਹਨ ਪਰਾਸ਼ਰ ਅਤੇ ਸਕੂਲ ਪਿ੍ਰੰਸੀਪਲ ਪਲਵਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।