22.8 C
Toronto
Friday, September 4, 2026
spot_img
Homeਪੰਜਾਬਬੇਅਦਬੀ ਮਾਮਲਿਆਂ 'ਤੇ ਭਗਵੰਤ ਮਾਨ ਨੇ ਬਾਦਲਾਂ ਨੂੰ ਘੇਰਿਆ

ਬੇਅਦਬੀ ਮਾਮਲਿਆਂ ‘ਤੇ ਭਗਵੰਤ ਮਾਨ ਨੇ ਬਾਦਲਾਂ ਨੂੰ ਘੇਰਿਆ

ਬੇਅਦਬੀ ਮਾਮਲਿਆਂ ‘ਤੇ ਭਗਵੰਤ ਮਾਨ ਨੇ ਬਾਦਲਾਂ ਨੂੰ ਘੇਰਿਆਕਿਹਾ – ਬਾਦਲਾਂ ਅਤੇ ਸੁਮੇਧ ਸੈਣੀ ਦਾ ਪਾਸਪੋਰਟ ਵੀ ਜ਼ਬਤ ਹੋਵੇ
ਸੰਗਰੂਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੇਅਦਬੀ ਮਾਮਲਿਆਂ ਸਬੰਧੀ ਕਿਹਾ ਕਿ ਜੇਕਰ ਬਾਦਲਾਂ ‘ਤੇ ਕਾਰਵਾਈ ਹੋਵੇਗੀ ਤਾਂ ਲੋਕਾਂ ਦੀ ਤਸੱਲੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਿਉ-ਪੁੱਤ ਅਤੇ ਸੁਮੇਧ ਸੈਣੀ ਦੇ ਪਾਸਪੋਰਟ ਵੀ ਜ਼ਬਤ ਹੋਣੇ ਚਾਹੀਦੇ ਹਨ। ਬਹਿਬਲ ਕਲਾਂ ਗੋਲ਼ੀਕਾਂਡ ਦੇ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਸਬੰਧੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਫ਼ਸਰ ਤਾਂ ਸਿਰਫ ਮੁਹਰੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜੱਲ੍ਹਿਆਂਵਾਲਾ ਬਾਗ਼ ਵਿੱਚ ਗੋਲ਼ੀ ਚਲਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਨਾਂ ਨਹੀਂ ਜਾਣਦੇ, ਪਰ ਗੋਲ਼ੀ ਦਾ ਹੁਕਮ ਦੇਣ ਵਾਲੇ ਦਾ ਨਾਂ ਸਭ ਜਾਣਦੇ ਹਨ। ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੁਣ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਇਹ ਸਾਹਮਣੇ ਆਵੇ ਕਿ ਉਸ ਨੇ ਕਿਸ ਦੇ ਹੁਕਮ ‘ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲਾਂ ਦੇ ਹੁਕਮ ਬਿਨਾ ਗੋਲ਼ੀ ਨਹੀਂ ਚੱਲ ਸਕਦੀ ਕਿਉਂਕਿ ਪਿਉ-ਪੁੱਤਰ ਦੋਵੇਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸਨ।

RELATED ARTICLES
POPULAR POSTS