18.2 C
Toronto
Friday, August 21, 2026
spot_img
Homeਪੰਜਾਬਪੰਜਾਬ ਦੇ ਪਾਣੀਆਂ ਬਾਰੇ 'ਆਪ' ਨੇ ਦਿੱਤਾ ਸਪੱਸ਼ਟੀਕਰਨ

ਪੰਜਾਬ ਦੇ ਪਾਣੀਆਂ ਬਾਰੇ ‘ਆਪ’ ਨੇ ਦਿੱਤਾ ਸਪੱਸ਼ਟੀਕਰਨ

ਪੰਜਾਬ ਦੇ ਪਾਣੀਆਂ ਬਾਰੇ ‘ਆਪ’ ਨੇ ਦਿੱਤਾ ਸਪੱਸ਼ਟੀਕਰਨਅੰਮ੍ਰਿਤਸਰ : ਪੰਜਾਬ ਦੇ ਪਾਣੀਆਂ ਬਾਰੇ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ। ‘ਆਪ’ ਦੇ ਬੁਲਾਰੇ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸ਼ੇਰਗਿੱਲ ਨੇ ਕਿਹਾ ਕਿ ਕੇਜਰੀਵਾਲ ਨੇ ਕਦੇ ਵੀ ਨਹੀਂ ਕਿਹਾ ਕਿ ਪੰਜਾਬ ਦੇ ਪਾਣੀਆਂ’ਤੇ ਦੂਜੇ ਸੂਬਿਆਂ ਦਾ ਵੀ ਹੱਕ ਹੈ। ਸ਼ੇਰਗਿੱਲ ਨੇ ਕਿਹਾ ਹੈ ਕਿ ਇਹ ਸਭ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੇ ਕਹਿਣ ‘ਤੇ ਕੁਝ ਪੱਤਰਕਾਰਾਂ ਨੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।ਸ਼ੇਰਗਿੱਲ਼ ਨੇ ਕਿਹਾ ਕਿ ਕੇਜਰੀਵਾਲ 11 ਦਸੰਬਰ ਨੂੰ ਸਪਸ਼ਟ ਕਰ ਚੁੱਕੇ ਹਨ ਕਿ ਪਾਣੀਆਂ ਦੇ ਮਸਲੇ ‘ਤੇ ਉਹ ਪੰਜਾਬ ਦੇ ਨਾਲ ਹਨ। ਜ਼ਿਕਰਯੋਗ ਹੈ ਕਿ ਮਜੀਠਾ ਰੈਲੀ ਤੋਂ ਬਾਅਦ ਕੇਜਰੀਵਾਲ ਜਾਂਦੇ-ਜਾਂਦੇ ਪੱਤਰਕਾਰਾਂਨੂੰ ਕਹਿ ਗਏ ਸਨ ਕਿ ਪੰਜਾਬ ਦੇ ਪਾਣੀਆਂ’ਤੇ ਸਭ ਦਾ ਹੱਕ ਹੈ।

RELATED ARTICLES
POPULAR POSTS