7.3 C
Toronto
Friday, November 7, 2025
spot_img
Homeਪੰਜਾਬਐਸ ਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ

ਐਸ ਪੀ ਸਲਵਿੰਦਰ ਸਿੰਘ ਚਾਰ ਮਹੀਨਿਆਂ ਤੋਂ ਭਗੌੜਾ

5ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਆਇਆ ਸੀ ਚਰਚਾ ‘ਚ
ਚੰਡੀਗੜ੍ਹ/ਬਿਊਰੋ ਨਿਊਜ਼
ਪਠਾਨਕੋਟ ਏਅਰਬੇਸ ‘ਤੇ ਹਮਲੇ ਤੋਂ ਬਾਅਦ ਵਿਵਾਦਾਂ ਵਿਚ ਆਇਆ ਪੰਜਾਬ ਦਾ ਐਸਪੀ ਸਲਵਿੰਦਰ ਸਿੰਘ ਪਿਛਲੇ ਚਾਰ ਮਹੀਨਿਆਂ ਤੋਂ ਭਗੌੜਾ ਹੈ ਪੁਲਿਸ ਨੂੰ ਉਸ ਦੇ ਥਹੁ ਟਿਕਾਣੇ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸਲਵਿੰਦਰ ਸਿੰਘ ‘ਤੇ ਡਿਊਟੀ ਦੌਰਾਨ ਬਲਾਤਕਾਰ ਅਤੇ ਛੇੜਖਾਨੀ ਦੇ ਦੋਸ਼ ਲੱਗੇ ਹਨ। ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਹੋਈ ਜਾਂਚ ਮਗਰੋਂ ਉਸ ਖ਼ਿਲਾਫ਼ ਦੋ ਵੱਖ ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਗੁਰਦਾਸਪੁਰ ਅਤੇ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਉਸ ਦਾ ਪਤਾ ਲਾਉਣ ਦੇ ਨਿਰਦੇਸ਼ਾਂ ਦੇ ਬਾਵਜੂਦ ਉਸ ਦੀ ਕੋਈ ਉੱਘ-ਸੁੱਘ ਨਹੀਂ ਮਿਲੀ।

RELATED ARTICLES
POPULAR POSTS