Breaking News
Home / ਕੈਨੇਡਾ / Front / ਕੋਲਕਾਤਾ ’ਚ ਪਾਣੀ ਤੋਂ 13 ਮੀਟਰ ਹੇਠਾਂ ਚੱਲੇਗੀ ਮੈਟਰੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ

ਕੋਲਕਾਤਾ ’ਚ ਪਾਣੀ ਤੋਂ 13 ਮੀਟਰ ਹੇਠਾਂ ਚੱਲੇਗੀ ਮੈਟਰੋ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ

ਕੋਲਕਾਤਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਵਿਚ ਭਾਰਤ ਦੀ ਪਹਿਲੀ ਅੰਡਰ-ਵਾਟਰ ਮੈਟਰੋ ਦਾ ਉਦਘਾਟਨ ਕੀਤਾ ਹੈ। ਇਹ ਮੈਟਰੋ ਜ਼ਮੀਨ ਤੋਂ 33 ਮੀਟਰ ਹੇਠਾਂ ਅਤੇ ਹੁਗਲੀ ਨਦੀ ਦੇ ਤਲ ਤੋਂ 13 ਮੀਟਰ ਹੇਠਾਂ ਬਣੀ ਟਰੈਕ ’ਤੇ ਦੌੜੇਗੀ। ਧਿਆਨ ਰਹੇ ਕਿ 1984 ਵਿਚ ਭਾਰਤ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉਤਰ-ਦੱਖਣ ਕੌਰੀਡੋਰ (ਬਲੂ ਲਾਈਨ) ਵਿਚ ਦੌੜੀ ਸੀ। ਚਾਲੀ ਸਾਲਾਂ ਬਾਅਦ ਇਕ ਵਾਰ ਫਿਰ ਇਥੋਂ ਹੀ ਦੇਸ਼ ਦੀ ਪਹਿਲੀ ਅੰਡਰ ਵਾਟਰ ਮੈਟਰੋ ਰੇਲ ਚੱਲੇਗੀ। ਇਸਦੇ ਲਈ ਹਾਵੜਾ ਸਟੇਸ਼ਨ ਤੋਂ ਮਹਾਕਰਣ ਸਟੇਸ਼ਨ ਤੱਕ 520 ਮੀਟਰ ਲੰਬੀ ਟਨਲ ਬਣਾਈ ਗਈ ਹੈ, ਜਿਸ ਵਿਚ ਦੋ ਟਰੈਕ ਵਿਛਾਏ ਗਏ ਹਨ। ਮੈਟਰੋ ਟਰੇਨ ਇਸ ਟਨਲ ਨੂੰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਿਰਫ 45 ਸੈਕਿੰਡ ਵਿਚ ਪਾਰ ਕਰ ਲਵੇਗੀ।

Check Also

ਵਿਸ਼ਵ ਕੱਪ ਜੇਤੂ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਟੀਮ ਇੰਡੀਆ ਵੱਲੋਂ ਮੁੰਬਈ ’ਚ ਕੀਤੀ ਗਈ ਵਿਕਟਰੀ ਪਰੇਡ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …