Breaking News
Home / ਕੈਨੇਡਾ / Front / ਗੁਰਦਾਸਪੁਰ ਦੇ ਦੋ ਨੌਜਵਾਨਾਂ ਨੂੰ ਰੂਸ ਦੀ ਪੁਲਿਸ ਨੇ ਗਿ੍ਰਫਤਾਰ ਕਰਕੇ ਫੌਜ ’ਚ ਕੀਤਾ ਭਰਤੀ

ਗੁਰਦਾਸਪੁਰ ਦੇ ਦੋ ਨੌਜਵਾਨਾਂ ਨੂੰ ਰੂਸ ਦੀ ਪੁਲਿਸ ਨੇ ਗਿ੍ਰਫਤਾਰ ਕਰਕੇ ਫੌਜ ’ਚ ਕੀਤਾ ਭਰਤੀ

ਯੂਕਰੇਨ ਖਿਲਾਫ ਜੰਗ ਲੜਨ ਲਈ ਕੀਤਾ ਜਾ ਰਿਹਾ ਮਜਬੂਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਨੌਜਵਾਨ ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਲੱਖਾਂ ਰੁਪਏ ਖਰਚ ਕਰਕੇ ਰੂਸ ਗਏ ਸਨ। ਉਥੇ ਰੂਸ ਦੀ ਪੁਲਿਸ ਵਲੋਂ ਉਨ੍ਹਾਂ ਦੋਵਾਂ ਨੌਜਵਾਨਾਂ ਰਵਨੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਗਿ੍ਰਫਤਾਰ ਕਰਕੇ ਫੌਜ ਵਿਚ ਭਰਤੀ ਕਰ ਲਿਆ ਗਿਆ ਅਤੇ ਹੁਣ ਜ਼ਬਰਦਸਤੀ ਉਨ੍ਹਾਂ ਦੋਵੇਂ ਨੌਜਵਾਨਾਂ ਨੂੰ ਯੂਕਰੇਨ ਖਿਲਾਫ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੋ ਇਨ੍ਹਾਂ ਦੋਹਾਂ ਨੌਜਵਾਨਾਂ ਦੇ ਮਾਪਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਦੋਵੇਂ ਨੌਜਵਾਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਇਸ ਸਬੰਧੀ ਫੋਨ ’ਤੇ ਹੀ ਦੱਸਿਆ ਕਿ ਉਨ੍ਹਾਂ ਨੂੰ ਰੂੁਸ ਦੀ ਪੁਲਿਸ ਨੇ ਗਿ੍ਰਫਤਾਰ ਕਰਕੇ ਫੌਜ ਵਿਚ ਭਰਤੀ ਕਰ ਲਿਆ ਹੈ ਅਤੇ ਜਬਰਦਸਤੀ ਯੂਕਰੇਨ ਖਿਲਾਫ ਜੰਗ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਇਨ੍ਹਾਂ ਨੌਜਵਾਨਾਂ ਦੇ ਮਾਪੇ ਪ੍ਰੇਸ਼ਾਨੀ ਵਿਚ ਹਨ ਅਤੇ ਸਰਕਾਰ ਨੂੰ ਮੱਦਦ ਕਰਨ ਲਈ ਅਪੀਲ ਕਰ ਰਹੇ ਹਨ।

Check Also

ਯੂਪੀ ਦੇ ਹਾਥਰਸ ’ਚ ਧਾਰਮਿਕ ਸਥਾਨ ’ਤੇ ਮਚੀ ਭਗਦੜ-50 ਤੋਂ ਜ਼ਿਆਦਾ ਮੌਤਾਂ

200 ਦੇ ਕਰੀਬ ਵਿਅਕਤੀ ਜ਼ਖਮੀ ਵੀ ਹੋਏ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਵਿਚ ਪੈਂਦੇ ਹਾਥਰਸ ਜ਼ਿਲ੍ਹੇ …