-5.1 C
Toronto
Saturday, December 27, 2025
spot_img
Homeਭਾਰਤਪਾਕਿ ਦੀ ਹਾਫ਼ਿਜ਼ ਸਈਦ 'ਤੇ ਕਾਰਵਾਈ ਅੱਖਾਂ 'ਚ ਘੱਟਾ ਪਾਉਣ ਵਾਲੀ :...

ਪਾਕਿ ਦੀ ਹਾਫ਼ਿਜ਼ ਸਈਦ ‘ਤੇ ਕਾਰਵਾਈ ਅੱਖਾਂ ‘ਚ ਘੱਟਾ ਪਾਉਣ ਵਾਲੀ : ਭਾਰਤ

ਨਵੀਂ ਦਿੱਲੀ : ਪਾਕਿਸਤਾਨ ਵਲੋਂ 26/11 ਹਮਲੇ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ‘ਤੇ ਪਾਕਿਸਤਾਨ ਦੀ ਕਾਰਵਾਈ ਨੂੰ ਭਾਰਤ ਨੇ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਮੁੱਖ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਦੀ ਅਧੂਰੀ ਕਾਰਵਾਈ ‘ਤੇ ਉਸ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ। ਪਾਕਿਸਤਾਨ ਅੱਤਵਾਦੀ ਗਰੁੱਪਾਂ ਅਤੇ ਅੱਤਵਾਦੀਆਂ ‘ਤੇ ਕਾਰਵਾਈ ਨੂੰ ਲੈ ਕੇ ਕਿੰਨਾ ਗੰਭੀਰ ਹੈ। ਇਸ ਦਾ ਫ਼ੈਸਲਾ ਤਸਦੀਕ, ਭਰੋਸੇਯੋਗਤਾ ਵਾਲੀ ਕਾਰਵਾਈ ਨੂੰ ਪ੍ਰਦਰਸ਼ਿਤ ਕਰਨ ਦੀ ਉਨ੍ਹਾਂ ਦੀ ਸਮਰੱਥਾ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ‘ਤੇ ਅਜਿਹੀ ਕਾਰਵਾਈ ਕਰਨੀ ਹੋਵੇਗੀ, ਜਿਸ ਨੂੰ ਵਾਰ-ਵਾਰ ਬਦਲਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਅੱਧ-ਆਧੂਰੀ ਕਾਰਵਾਈ ਦੇ ਕਦਮ ਉਠਾ ਕੇ ਪਾਕਿਸਤਾਨ ਸਿਰਫ਼ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਅੱਖਾਂ ‘ਚ ਘੱਟਾ ਪਾਉਂਦਾ ਰਿਹਾ ਹੈ। ਅਸੀਂ ਪਾਕਿਸਤਾਨ ਦੇ ਨਾਲ ਅੱਤਵਾਦ ਮੁਕਤ ਮਾਹੌਲ ‘ਚ ਸੁਰੱਖਿਅਤ ਸਬੰਧ ਚਾਹੁੰਦੇ ਹਾਂ।
ਹਾਫਿਜ਼ ਸਈਦ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ : ਪਾਕਿ ਪੁਲਿਸ
ਲਾਹੌਰ : ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜਿਸ਼ਕਾਰ ਅਤੇ ਜਮਾਤ-ਉਦ-ਦਾਵਾ ਦਾ ਪ੍ਰਮੁੱਖ ਅੱਤਵਾਦੀ ਹਾਫ਼ਿਜ਼ ਸਈਦ ਜਲਦ ਹੀ ਪਾਕਿਸਤਾਨ ‘ਚ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਹੋਵੇਗਾ। ਪਾਕਿਸਤਾਨ ਦੀ ਪੁਲਿਸ ਨੇ ਦੱਸਿਆ ਕਿ ਅੱਤਵਾਦੀ ਹਾਫ਼ਿਜ਼ ਸਈਦ ਅਤੇ ਉਸ ਦੇ 12 ਸਹਿਯੋਗੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਾਕਿਸਤਾਨ ਨੇ ਇਹ ਫ਼ੈਸਲਾ ਅੱਤਵਾਦੀ ਸੰਗਠਨਾਂ ਅਤੇ ਅੱਤਵਾਦ ਨੂੰ ਫੰਡਿੰਗ ‘ਚ ਲਗਾਮ ਲਗਾਉਣ ਲਈ ਅੰਤਰਰਾਸ਼ਟਰੀ ਦਬਾਅ ਦੌਰਾਨ ਲਿਆ ਹੈ।

RELATED ARTICLES
POPULAR POSTS