-0.3 C
Toronto
Thursday, January 8, 2026
spot_img
Homeਦੁਨੀਆਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ 'ਤੇ ਲੱਗੀ ਮੋਹਰ

ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ‘ਤੇ ਲੱਗੀ ਮੋਹਰ

ਸਾਨਫਰਾਂਸਿਸਕੋ : ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈਫ ਬੇਜੋਸ ਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਵਿਚਕਾਰ ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ਦੇ ਸਮਝੌਤੇ ‘ਤੇ ਸ਼ੁੱਕਰਵਾਰ ਨੂੰ ਅਦਾਲਤ ਦੀ ਮੋਹਰ ਲੱਗ ਗਈ। ਇਸ ਸਮਝੌਤੇ ਤਹਿਤ ਬੇਜੋਸ, ਮੈਕੇਂਜਚੀ ਨੂੰ 38.3 ਅਰਬ ਡਾਲਰ (ਲਗਭਗ ਦੋ ਲੱਖ 62 ਹਜ਼ਾਰ ਕਰੋੜ ਰੁਪਏ) ਦੀ ਕੀਮਤ ਦੇ ਐਮਾਜ਼ੋਨ ਡਾਟ ਕਾਮ ਦੇ 197 ਕਰੋੜ ਸ਼ੇਅਰ ਦੇਣਗੇ ਤੇ ਵੋਟਿੰਗ ਦਾ ਅਧਿਕਾਰ ਆਪਣੇ ਕੋਲ ਰੱਖਣਗੇ। ਮੈਕੇਂਜੀ ਏਨੀ ਜਾਇਦਾਦ ਨਾਲ ਦੁਨੀਆ ਦੀ 22ਵੀਂ ਸਭ ਤੋਂ ਅਮੀਰ ਹਸਤੀ ਬਣ ਜਾਵੇਗੀ। ਤਲਾਕ ਦੇ ਸਮਝੌਤੇ ਤਹਿਤ ਮੈਕੇਂਜੀ (49) ਵਾਸ਼ਿੰਗਟਨ ਪੋਸਟ ਅਖਬਾਰ ਤੇ ਸਪੇਸ ਕੰਪਨੀ ਬਲੂ ਓਰੀਜਿਨ ‘ਚ ਆਪਣੀ ਹਿੱਸੇਦਾਰੀ ਛੱਡੇਗੀ। ਉਨ੍ਹਾਂ ਪਿਛਲੀ ਮਈ ‘ਚ ਇਹ ਐਲਾਨ ਕੀਤਾ ਸੀ ਕਿ ਉਹ ਆਪਣੀ ਅੱਧੀ ਜਾਇਦਾਦ ਜਾਇਦਾਦ ਇਕ ਚੈਰਿਟੀ ਨੂੰ ਦਾਨ ਕਰ ਦੇਣਗੇ। ਲੰਘੀ ਅਪ੍ਰੈਲ ‘ਚ ਬੇਜੋਸ ਤੇ ਮੈਕੇਂਜੀ ਨੇ ਵੱਖ-ਵੱਖ ਟਵੀਟ ਕਰਕੇ ਤਲਾਕ ਦੇ ਸਮਝੌਤੇ ਦਾ ਐਲਾਨ ਕੀਤਾ ਸੀ। ਉਸ ਸਮੇਂ ਐਮਾਜ਼ੋਨ ਨੇ ਦੱਸਿਆ ਕਿ ਤਲਾਕ ‘ਤੇ ਅਦਾਲਤ ਦੀ ਮੋਹਰ ਲੱਗਣ ਤੋਂ ਬਾਅਦ ਕੰਪਨੀ ‘ਚ ਮੈਕੇਂਜੀ ਦੇ ਨਾ ਚਾਰ ਫੀਸਦੀ ਸ਼ੇਅਰ ਰਜਿਸਟਰਡ ਹੋ ਜਾਣਗੇ।
ਜਨਵਰੀ ‘ਚ ਕੀਤਾ ਸੀ ਤਲਾਕ ਦਾ ਐਲਾਨ
ਦੁਨੀਆ ਦੇ ਸਭ ਅਮੀਰ ਜੋੜੇ ਬੇਜੋਸ ਤੇ ਮੈਕੇਂਜੀ ਨੇ ਪਿਛਲੀ ਜਨਵਰੀ ‘ਚ ਟਵਿੱਟਰ ‘ਤੇ ਇਕ ਸਾਂਝੇ ਬਿਆਨ ‘ਚ ਤਲਾਕ ਲੈਣ ਦਾ ਐਲਾਨ ਕੀਤਾ ਸੀ। ਦੋਵਾਂ ਦਾ ਵਿਆਹ 1993 ‘ਚ ਹੋਇਟਾ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਹਨ। ਤਲਾਕ ਦੇ ਐਲਾਨ ਤੋਂ ਬਾਅਦ ਇਹ ਸ਼ੰਕਾ ਪ੍ਰਗਟਾਈ ਗਈ ਸੀ ਕਿ ਐਮਾਜ਼ੋਨ ‘ਚ ਬੇਜੋਸ ਦਾ ਵੋਟਿੰਗ ਦਾ ਅਧਿਕਾਰ ਘਟ ਸਕਦਾ ਹੈ।

ਗੈਰਾਜ ਤੋਂ ਸ਼ੁਰੂ ਹੋਈ ਐਮਾਜ਼ੋਨ
ਬੇਜੋਸ ਨੇ 1994 ‘ਚ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਆਪਣੇ ਇਕ ਗੈਰਾਜ ਤੋਂ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਸੀ। ਉਦੋਂ ਇਸ ਦੀ ਸ਼ੁਰੂਆਤ ਆਨਾਈਨ ਬੁੱਕ ਸੈਲਰ ਦੇ ਤੌਰ ‘ਤੇ ਕੀਤੀ ਗਈ ਸੀ। ਦੁਨੀਆ ਦੇ ਸਭ ਤੋਂ ਵੱਡੀ ਆਨਲਾਈਨ ਰਿਟੇਲਰ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਲਗਭਗ 90 ਅਰਬ ਡਾਲਰ ਹੈ।
ਤਾਂ ਵੀ ਸਭ ਤੋਂ ਅਮੀਰ ਰਹਿਣਗੇ ਬੇਜੋਸ
ਮੈਕੇਂਜੀ ਨੂੰ ਚਾਰ ਫੀਸਦੀ ਸ਼ੇਅਰ ਦੇਣ ਤੋਂ ਬਾਅਦ ਜੈਫ ਬੇਜੋਸ (55) ਕੋਲ 1148 ਅਰਬ ਡਾਲਰ (ਲਗਭਗ ਸੱਤ ਲੱਖ 85 ਹਜ਼ਾਰ ਕਰੋੜ ਰੁਪਏ) ਦੇ 12 ਫੀਸਦੀ ਸ਼ੇਅਰ ਰਹਿ ਜਾਣਗੇ। ਬੇਜੋਸ ਏਨਾ ਸ਼ੇਅਰ ਦੇਣ ਦੇ ਬਾਵਜੂਦ ਦੁਨੀਆ ਦੇ ਸ ਤੋਂ ਅਮੀਰ ਵਿਅਕਤੀ ਬਣੇ ਰਹਿਣਗੇ।

RELATED ARTICLES
POPULAR POSTS