15.6 C
Toronto
Thursday, September 18, 2025
spot_img
Homeਦੁਨੀਆਲੰਡਨ 'ਚ 27 ਮੰਜ਼ਿਲਾ ਟਾਵਰ 'ਚ ਲੱਗੀ ਅੱਗ

ਲੰਡਨ ‘ਚ 27 ਮੰਜ਼ਿਲਾ ਟਾਵਰ ‘ਚ ਲੱਗੀ ਅੱਗ

ਵੱਡੀ ਗਿਣਤੀ ਵਿਚ ਹੋ ਸਕਦੀਆਂ ਨੇ ਮੌਤਾਂ
ਲਗਾਤਾਰ ਦੋ ਅੱਤਵਾਦੀ ਹਮਲੇ ਝੱਲਣ ਵਾਲਾ ਬ੍ਰਿਟੇਨ ਇਸ ਘਟਨਾ ਦੀ ਵੀ ਜਾਂਚ ‘ਚ ਜੁਟਿਆ
ਲੰਡਨ/ਬਿਊਰੋ ਨਿਊਜ਼
ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਇਕ 27 ਮੰਜ਼ਿਲਾ ਟਾਵਰ ਨੂੰ ਅੱਗ ਲੱਗ ਗਈ। ਅੱਗ ਏਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਸਾਰੀਆਂ ਮੰਜ਼ਿਲਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਖ਼ਬਰ ਲਿਖੇ ਜਾਣ ਤੱਕ 50 ਤੋਂ ਵੱਧ ਜ਼ਖਮੀਆਂ ਨੂੰ ਕੱਢ ਲਿਆ ਗਿਆ ਸੀ ਅਤੇ 6 ਮੌਤਾਂ ਹੋ ਚੁੱਕੀਆਂ ਸਨ। ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ। ਜਿਕਰਯੋਗ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 40 ਤੋਂ ਵੱਧ ਗੱਡੀਆਂ ਅਤੇ 200 ਤੋਂ ਵੱਧ ਕਰਮਚਾਰੀਆਂ ਨੂੰ ਕਰੀਬ 8 ਤੋਂ 10 ਘੰਟੇ ਅੱਗ ਬੁਝਾਉਣ ਲਈ ਲੱਗੇ। ਲੰਡਨ ਦੇ ਸਮੇਂ ਮੁਤਾਬਕ ਅੱਗ ਉਥੇ ਮੰਗਲਵਾਰ ਦੀ ਦੇਰ ਰਾਤ ਕਰੀਬ 1.30 ਵਜੇ ਲੱਗੀ। ਬ੍ਰਿਟਿਸ਼ ਮੀਡੀਆ ਮੁਤਾਬਕ ਫਰਿੱਜ ਵਿਚ ਧਮਾਕਾ ਤੋਂ ਬਾਅਦ ਇਹ ਅੱਗ ਲੱਗੀ। ਧਿਆਨ ਰਹੇ ਕਿ ਲੰਡਨ ‘ਚ ਬਣੇ  ਗ੍ਰੇਨਫੇਲ ਟਾਵਰ ਵਿਚ 120 ਫਲੈਟ ਹਨ ਜਿਨ੍ਹਾਂ ‘ਚ 600 ਦੇ ਕਰੀਬ ਲੋਕ ਰਹਿੰਦੇ ਹਨ। ਇਹ ਟਾਵਰ 43 ਸਾਲ ਪਹਿਲਾਂ 1974 ‘ਚ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਟਾਵਰ ਵਿਚ ਜ਼ਿਆਦਾਤਰ ਫਲੈਟ ਮੁਸਲਿਮ ਭਾਈਚਾਰੇ ਦੇ ਹਨ। ਰਮਜ਼ਾਨ ਹੋਣ ਦੇ ਚਲਦਿਆਂ ਕਈ ਲੋਕ ਸੇਰੀ ਦੇ ਲਈ ਤੜਕੇ ਜਲਦੀ ਉਠ ਜਾਂਦੇ ਹਨ। ਅੱਗ ਕਿਸ ਕਾਰਨ ਲੱਗੀ, ਜਾਂ ਕਿਸੇ ਸ਼ਰਾਰਤੀ ਅਨਸਰਾਂ ਨੇ ਇਸ ਟਾਵਰ ਨੂੰ ਨਿਸ਼ਾਨਾ ਬਣਾਇਆ ਤੇ ਉਸ ਦੇ ਪਿੱਛੇ ਉਸ ਦੀ ਕੀ ਮਨਸ਼ਾ ਹੈ, ਇਸ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ। ਬ੍ਰਿਟੇਨ ਦੀਆਂ ਜਾਂਚ ਏਜੰਸੀਆਂ ਵੀ ਆਪਣੇ ਕੰਮ ‘ਚ ਜੁਟ ਗਈਆਂ ਹਨ। ਹਾਲ ਹੀ ‘ਚ 2 ਅੱਤਵਾਦੀ ਹਮਲੇ ਝੱਲਣ ਵਾਲਾ ਬ੍ਰਿਟੇਨ ਇਸ ਘਟਨਾ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਿਆਂ ਜਾਂਚ ‘ਚ ਜੁਟ ਗਿਆ ਹੈ।

RELATED ARTICLES
POPULAR POSTS