6.4 C
Toronto
Friday, October 17, 2025
spot_img
Homeਦੁਨੀਆਰੂਸ ਦੇ ਸੁਰਦ ਸ਼ੁਕਸ਼ੀਆ ਕਸਬੇ 'ਚ ਤਾਪਮਾਨ ਮਨਫ਼ੀ 67 ਡਿਗਰੀ

ਰੂਸ ਦੇ ਸੁਰਦ ਸ਼ੁਕਸ਼ੀਆ ਕਸਬੇ ‘ਚ ਤਾਪਮਾਨ ਮਨਫ਼ੀ 67 ਡਿਗਰੀ

ਵਾਰਸਾ (ਪੋਲੈਂਡ) : ਰੂਸ ਦੀ ਰਾਜਧਾਨੀ ਮਾਸਕੋ ਤੋਂ ਕਰੀਬ ਪੰਜ ਹਜ਼ਾਰ ਕਿਲੋਮੀਟਰ ਪੂਰਬ ਵਿਚ ਸਥਿਤ ਸੁਰਦ ਸ਼ੁਕੁਸ਼ੀਆ ਨਾਂਅ ਦੇ ਕਸਬੇ ਵਿਚ ਇਸ ਹਫ਼ਤੇ ਮਨਫ਼ੀ 67 ਤੱਕ ਤਾਪਮਾਨ ਦਰਜ ਕੀਤਾ ਗਿਆ। ਇਹ ਸਥਾਨ ਧਰਤੀ ਦੇ ਸਭ ਤੋਂ ਠੰਢੇ ਇਲਾਕਿਆਂ ਵਿਚ ਜਾਣਿਆਂ ਜਾਂਦਾ ਹੈ। ਏਨੀ ਕੜਾਕੇ ਦੀ ਠੰਢ ਦੇ ਚੱਲਦਿਆਂ ਸਭ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਸਰਕਾਰ ਵਲੋਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਘਰਾਂ ਅੰਦਰ ਹੀ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਬਜ਼ੁਰਗਾਂ ਨੂੰ ਵੀ ਏਨੀ ਠੰਢ ਤੋਂ ਬਚ ਕੇ ਰਹਿਣ ਅਤੇ ਖੁੱਲ੍ਹੇ ਵਿਚ ਸੈਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਾ ਤਾਪਮਾਨ ਵੀ ਮਨਫ਼ੀ 40 ਤੱਕ ਦਰਜ ਕੀਤਾ ਗਿਆ ਸੀ ਪਰ ਏਨੇ ਡਿੱਗੇ ਹੋਏ ਤਾਪਮਾਨ ਵਿਚ ਵੀ ਬੱਚੇ ਸਕੂਲ ਜਾ ਰਹੇ ਸਨ। ਹਾਲਾਤ ਦੇ ਹੋਰ ਜ਼ਿਆਦਾ ਵਿਗੜਨ ਕਾਰਨ ਸਰਕਾਰ ਨੂੰ ਸਕੂਲ ਬੰਦ ਕਰਨ ਦੀ ਹਦਾਇਤ ਜਾਰੀ ਕਰਨੀ ਪਈ। ਇਲਾਕੇ ਵਿਚ ਹੁਣ ਤੱਕ ਠੰਢ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਇਸ ਵਾਰ ਭਿਆਨਕ ਠੰਢ ਦੀ ਮਾਰ ਹੇਠ ਹੈ ਜਿਸ ਦੇ ਚੱਲਦਿਆਂ ਰੂਸ ਦੀ ਰਾਜਧਾਨੀ ਮਾਸਕੋ ਵਿਚ ਬੀਤੇ ਦਸੰਬਰ ‘ਚ ਸਿਰਫ਼ 6 ਮਿੰਟ ਧੁੱਪ ਦਰਜ ਕੀਤੀ ਗਈ ਜਦਕਿ ਦਸੰਬਰ ਮਹੀਨੇ ਵਿਚ ਅਠਾਰਾਂ ਘੰਟੇ ਔਸਤਨ ਧੁੱਪ ਦਰਜ ਕੀਤੀ ਜਾਂਦੀ ਸੀ।

RELATED ARTICLES
POPULAR POSTS