15.8 C
Toronto
Wednesday, September 23, 2026
spot_img
HomeਕੈਨੇਡਾFrontਰੂਸ ਦਾ ਯਾਤਰੀ ਜਹਾਜ਼ ਚੀਨ ਦੀ ਸਰਹੱਦ ਕੋਲ ਹੋਇਆ ਕਰੈਸ਼

ਰੂਸ ਦਾ ਯਾਤਰੀ ਜਹਾਜ਼ ਚੀਨ ਦੀ ਸਰਹੱਦ ਕੋਲ ਹੋਇਆ ਕਰੈਸ਼

ਰੂਸ ਦਾ ਯਾਤਰੀ ਜਹਾਜ਼ ਚੀਨ ਦੀ ਸਰਹੱਦ ਕੋਲ ਹੋਇਆ ਕਰੈਸ਼
ਜਹਾਜ਼ ’ਚ ਸਵਾਰ ਸਾਰੇ 49 ਯਾਤਰੀਆਂ ਦੀ ਹੋਈ ਮੌਤ
ਮਾਸਕੋ/ਬਿਊਰੋ ਨਿਊਜ਼ : ਰੂਸ ਦਾ ਇਕ ਯਾਤਰੀ ਜਹਾਜ਼ ਚੀਨ ਨਾਲ ਲਗਦੀ ਸਰਹੱਦ ’ਤੇ ਕਰੈਸ਼ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ’ਚ ਸਵਾਰ ਸਾਰੇ 49 ਯਾਤਰੀਆਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿਚ 43 ਯਾਤਰੀਆਂ ਸਮੇਤ 6 ਕਰੂ ਮੈਂਬਰ ਸਵਾਰ ਸਨ ਜਦਕਿ ਯਾਤਰੀਆਂ ਵਿਚ 5 ਬੱਚੇ ਵੀ ਸ਼ਾਮਲ ਸਨ। ਰਾਹਤ ਕਰਮੀਆਂ ਨੂੰ ਟਿੰਡਾ ਤੋਂ ਲਗਭਗ 16 ਕਿਲੋਮੀਟਰ ਦੂਰ ਇਕ ਪਹਾੜੀ ’ਤੇ ਰੂਸੀ ਜਹਾਜ਼ ਦਾ ਮਲਬਾ ਮਿਲਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਜਹਾਜ਼ ਰੂਸ ਦੇ ਖਾਬਰੋਵਸਕ ਤੋਂ ਟਿੰਡਾ ਜਾ ਰਿਹਾ ਸੀ, ਜੋ ਕਿ ਚੀਨ ਦੀ ਸਰਹੱਦ ਦੇ ਨਾਲ ਲਗਦਾ ਹੈ। ਪਰ ਇਹ ਮੰਦਭਾਗਾ ਜਹਾਜ਼ ਟਿੰਡਾ ਪਹੁੰਚਣ ਤੋਂ ਪਹਿਲਾਂ ਹੀ ਰਾਡਾਰ ਤੋਂ ਗਾਇਬ ਹੋ ਗਿਆ ਸੀ ਅਤੇ ਬਾਅਦ ’ਚ ਇਸ ਜਹਾਜ਼ ਨਾਲ ਇਹ ਹਾਦਸਾ ਵਾਪਰ ਗਿਆ।

RELATED ARTICLES
POPULAR POSTS