24 C
Toronto
Wednesday, August 12, 2026
spot_img
HomeਕੈਨੇਡਾFrontਗੂਗਲ ਵਲੋਂ ਪਿਕਸਲ 11 ਸੀਰੀਜ਼ ਸਮੇਤ 6 ਡਿਵਾਈਸਾਂ ਲਾਂਚ

ਗੂਗਲ ਵਲੋਂ ਪਿਕਸਲ 11 ਸੀਰੀਜ਼ ਸਮੇਤ 6 ਡਿਵਾਈਸਾਂ ਲਾਂਚ

ਗੂਗਲ ਵਲੋਂ ਪਿਕਸਲ 11 ਸੀਰੀਜ਼ ਸਮੇਤ 6 ਡਿਵਾਈਸਾਂ ਲਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼
ਗੂਗਲ ਨੇ ਆਪਣੇ ਵੱਡੇ ਮੇਡ ਬਾਏ ਗੂਗਲ ਸਮਾਗਮ ਵਿੱਚ ਕਈ ਨਵੇਂ ਡਿਵਾਈਸ ਪੇਸ਼ ਕੀਤੇ ਹਨ। ਕੰਪਨੀ ਨੇ ਇਸ ਵਾਰ ਇੱਕੋ ਇਵੈਂਟ ਵਿੱਚ ਚਾਰ ਨਵੇਂ ਸਮਾਰਟਫੋਨ ਮਾਡਲਾਂ ਦੇ ਨਾਲ ਆਪਣੀ ਅਗਲੀ ਸਮਾਰਟਵਾਚ ਅਤੇ ਇੱਕ ਨਵਾਂ ਟ੍ਰੈਕਿੰਗ ਡਿਵਾਈਸ ਪੇਸ਼ ਕੀਤਾ ਹੈ। ਇਸ ਈਵੈਂਟ ਵਿੱਚ ਗੂਗਲ ਦੀ ਨਵੀਂ ਪਿਕਸਲ 11 ਸੀਰੀਜ਼ ਸਭ ਤੋਂ ਵੱਡਾ ਆਕਰਸ਼ਣ ਹੋ ਸਕਦੀ ਹੈ। ਰਿਪੋਰਟਾਂ ਅਨੁਸਾਰ ਕੰਪਨੀ ਨੇ ਪਿਕਸਲ 11, ਪਿਕਸਲ 11 ਪ੍ਰੋ, ਪਿਕਸਲ 11 ਪ੍ਰੋ ਐਕਸਐਲ ਅਤੇ ਪਿਕਸਲ 11 ਪ੍ਰੋ ਫੋਲਡ ਵਰਗੇ ਮਾਡਲ ਪੇਸ਼ ਕੀਤੇ ਹਨ।  ਸਮਾਰਟਫੋਨ ਤੋਂ ਇਲਾਵਾ ਗੂਗਲ ਨੇ ਆਪਣੀ ਨਵੀਂ ਪਿਕਸਲ ਵਾਚ 5 ਵੀ ਲਾਂਚ ਕੀਤੀ ਹੈ।  ਇਸਦੇ ਨਾਲ ਕੰਪਨੀ ਵੱਲੋਂ ਇੱਕ ਨਵਾਂ ਟ੍ਰੈਕਿੰਗ ਡਿਵਾਈਸ ਵੀ ਪੇਸ਼ ਕੀਤਾ ਹੈ।
ਪਿਕਸਲ 11 ਸੀਰੀਜ਼, ਪਿਕਸਲ ਵਾਚ 5 ਅਤੇ ਸੰਭਾਵਿਤ ਪਿਕਸਲ ਟੈਗ ਨੂੰ ਲੈ ਕੇ ਤਕਨੀਕੀ ਜਗਤ ਵਿੱਚ ਪਹਿਲਾਂ ਹੀ ਕਾਫੀ ਉਤਸੁਕਤਾ ਸੀ।

RELATED ARTICLES
POPULAR POSTS