ਸੀਐਮ ਗਹਿਲੋਤ ਨੂੰ ਬਦਲੋ ਨਹੀਂ ਤਾਂ ਪੰਜਾਬ ਵਰਗਾ ਹਾਲ ਹੋਵੇਗਾ : ਸਚਿਨ ਪਾਇਲਟ
ਪਾਇਲਟ ਨੇ ਸੋਨੀਆ ਅਤੇ ਪਿ੍ਰਅੰਕਾ ਨਾਲ ਕੀਤੀ ਸੀ ਮੁਲਾਕਾਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਪਈ ਪਾਟੋਧਾੜ ਕਰਕੇ ਹੁਣ ਪਾਰਟੀ ਹੌਲੀ-ਹੌਲੀ ਬੈਕਫੁੱਟ ’ਤੇ ਜਾ ਚੁੱਕੀ ਹੈ। ਇਹੀ ਹਾਲ ਹੁਣ ਰਾਜਸਥਾਨ ਕਾਂਗਰਸ ਦਾ ਵੀ ਹੁੰਦਾ ਜਾ ਰਿਹਾ ਹੈ। ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਰਾਜਸਥਾਨ ਵਿਚ ਜਲਦ ਤੋਂ ਜਲਦ ਮੁੱਖ ਮੰਤਰੀ ਨੂੰ ਬਦਲਿਆ ਜਾਵੇ, ਨਹੀਂ ਤਾਂ ਕਾਂਗਰਸ ਦਾ ਪੰਜਾਬ ਵਰਗਾ ਹੀ ਹਾਲ ਹੋਵੇਗਾ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸਚਿਨ ਪਾਇਲਟ ਨੇ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਪਾਇਲਟ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਰਾਜਸਥਾਨ ਵਿਚ ਵਾਪਸੀ ਕਰਨੀ ਹੈ ਤਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਬਦਲਣਾ ਪਵੇਗਾ। ਸਚਿਨ ਪਾਇਲਟ ਨੇ ਕਿਹਾ ਸੀ ਕਿ ਇਹ ਕੰਮ ਤੁਰੰਤ ਨਾ ਕੀਤਾ ਤਾਂ ਰਾਜਸਥਾਨ ਕਾਂਗਰਸ ਦਾ ਹਾਲ ਵੀ ਪੰਜਾਬ ਕਾਂਗਰਸ ਵਰਗਾ ਹੀ ਹੋਵੇਗਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …