24.2 C
Toronto
Wednesday, August 26, 2026
spot_img
Homeਭਾਰਤਮਮਤਾ ਬੈਨਰਜੀ ਨੂੰ ਟੱਕਰ ਦੇਣ ਲਈ ਭਾਜਪਾ ਨੇ ਪਿ੍ਰਅੰਕਾ ਟਿਬਰੀਵਾਲ ਨੂੰ ਬਣਾਇਆ...

ਮਮਤਾ ਬੈਨਰਜੀ ਨੂੰ ਟੱਕਰ ਦੇਣ ਲਈ ਭਾਜਪਾ ਨੇ ਪਿ੍ਰਅੰਕਾ ਟਿਬਰੀਵਾਲ ਨੂੰ ਬਣਾਇਆ ਉਮੀਦਵਾਰ

ਮਮਤਾ ਬੈਨਰਜੀ ਨੂੰ ਟੱਕਰ ਦੇਣ ਲਈ ਭਾਜਪਾ ਨੇ ਪਿ੍ਰਅੰਕਾ ਟਿਬਰੀਵਾਲ ਨੂੰ ਬਣਾਇਆ ਉਮੀਦਵਾਰਪੱਛਮੀ ਬੰਗਾਲ ਦੇ ਭਵਾਨੀਪੁਰ ਹਲਕੇ ’ਚ 30 ਸਤੰਬਰ ਨੂੰ ਹੋਵੇਗੀ ਜ਼ਿਮਨੀ ਚੋਣ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਵਿਧਾਨ ਸਭਾ ਦੀ ਉਪ ਚੋਣ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਸੂਬੇ ਵਿਚ ਤਿੰਨ ਵਿਧਾਨ ਸਭਾ ਹਲਕਿਆਂ ’ਤੇ ਉਪ ਚੋਣ ਹੋਣੀ ਹੈ। ਭਾਜਪਾ ਨੇ ਭਵਾਨੀਪੁਰ ਹਲਕੇ ਤੋਂ ਪਿ੍ਰਅੰਕਾ ਟਿਬਰੀਵਾਲ ਨੂੰ ਟਿਕਟ ਦਿੱਤੀ ਹੈ ਅਤੇ ਉਨ੍ਹਾਂ ਦਾ ਮੁਕਾਬਲਾ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਹੋਵੇਗਾ। ਧਿਆਨ ਰਹੇ ਕਿ ਪੱਛਮੀ ਬੰਗਾਲ ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਮਤਾ ਬੈਨਰਜੀ ਦੀ ਪਾਰਟੀ ਤਿ੍ਰਣਮੂਲ ਕਾਂਗਰਸ ਤਾਂ ਜਿੱਤ ਗਈ ਸੀ, ਪਰ ਮਮਤਾ ਖੁਦ ਚੋਣ ਹਾਰ ਗਏ ਸਨ। ਪੱਛਮੀ ਬੰਗਾਲ ਵਿਚ 30 ਸਤੰਬਰ ਨੂੰ ਉਪ ਚੋਣ ਲਈ ਵੋਟਾਂ ਪੈਣਗੀਆਂ ਅਤੇ ਇਨ੍ਹਾਂ ਦੇ ਨਤੀਜੇ 3 ਅਕਤੂਬਰ ਨੂੰ ਐਲਾਨੇ ਜਾਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਨੇ ਭਵਾਨੀਪੁਰ ਹਲਕੇ ਤੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

RELATED ARTICLES
POPULAR POSTS