Home / ਭਾਰਤ / ਦਿੱਲੀ ‘ਚ ਹੁਣ ਉਪ ਰਾਜਪਾਲ ਦੀ ਚੱਲੇਗੀ

ਦਿੱਲੀ ‘ਚ ਹੁਣ ਉਪ ਰਾਜਪਾਲ ਦੀ ਚੱਲੇਗੀ

ਕੇਂਦਰ ਸਰਕਾਰ ਨੇ ਜਾਰੀ ਕੀਤਾ ਨਵੇਂ ਕਾਨੂੰਨ ਦਾ ਨੋਟੀਫਿਕੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਦਿੱਲੀ ਵਿੱਚ ਸਰਕਾਰ ਦਾ ਮਤਲਬ ਉਪ ਰਾਜਪਾਲ ਹੋਵੇਗਾ। ਦਿੱਲੀ ਵਿਚ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਰਾਜਧਾਨੀ ਰਾਜਖੇਤਰ ਸ਼ਾਸਨ (ਸੋਧ) ਕਾਨੂੰਨ 2021 ਐਕਟ ਨੂੰ ਮਨਜੂਰੀ ਦਿੱਤੇ ਜਾਣ ਤੋਂ ਬਾਅਦ, ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਐਕਟ 2021, 27 ਅਪ੍ਰੈਲ ਤੋਂ ਅਮਲ ‘ਚ ਲਿਆਂਦਾ ਗਿਆ ਹੈ। ਇਸਦਾ ਮਤਲਬ ਸਾਫ ਹੈ ਕਿ ਹੁਣ ਉਪ ਰਾਜਪਾਲ ਦੀ ਮਨਜੂਰੀ ਦੇ ਬਿਨਾ ਕੋਈ ਵੀ ਕੰਮਕਾਜੀ ਕਦਮ ਨਹੀਂ ਉਠਾਇਆ ਜਾ ਸਕਦਾ। ਧਿਆਨ ਰਹੇ ਕਿ ਲੋਕ ਸਭਾ ਵਿਚ ਇਹ ਬਿੱਲ 22 ਮਾਰਚ ਨੂੰ ਪਾਸ ਹੋਣ ਤੋਂ ਬਾਅਦ 24 ਮਾਰਚ ਨੂੰ ਰਾਜ ਸਭਾ ਵਿਚ ਪਾਸ ਕੀਤਾ ਗਿਆ ਸੀ। ਇਸ ਕਾਨੂੰਨ ਮੁਤਾਬਕ ਹੁਣ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀਆਂ ਮੁਸ਼ਕਲਾਂ ਵਧ ਜਾਣਗੀਆਂ।

Check Also

ਬੀਬੀਆਂ ਨੇ ਚਲਾਈ ‘ਕਿਸਾਨ ਸੰਸਦ’

ਜੰਤਰ-ਮੰਤਰ ’ਤੇ ਦਿਸੀ ਬੀਬੀਆਂ ਦੀ ਸ਼ਕਤੀ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ …