Breaking News
Home / ਖੇਡਾਂ / ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ

ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ

ਨਵੀਂ ਦਿੱਲੀ : ਦੂਰਦਰਸ਼ਨ ਉੱਤੇ ਭਾਰਤੀ ਖੇਡ ਜਗਤ ਦੀ ਅਵਾਜ਼ ਵਜੋਂ ਜਾਣੇ ਜਾਂਦੇ ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ (87) ਮੰਗਲਵਾਰ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਧੀ ਅਤੇ ਪੁੱਤਰ ਹਨ। ਸਾਲ 1970 ਦਾ ਆਖ਼ਰੀ ਦਹਾਕਾ ਅਤੇ 1980 ਦੇ ਦਹਾਕੇ ਦੇ ਅਗਲੇ ਸਾਲ ਦੂਰਦਰਸ਼ਨ ਦੇ ਖੇਡਾਂ ਦੀ ਕਵਰੇਜ ਲਈ ਚੰਗੇ ਦਿਨ ਮੰਨੇ ਜਾਂਦੇ ਹਨ। ਉਨ੍ਹਾਂ ਨੂੰ 1985 ਵਿੱਚ ਪਦਮਸ੍ਰੀ ਪੁਰਸਕਾਰ ਦੇ ਨਾਲ ਤੇ 2008 ਵਿੱਚ ਪਦਮ ਵਿਭੂਸ਼ਨ ਪੁਰਸਕਾਰ ਨਾਲ ਨਿਵਾਜਿਆ ਗਿਆ। ਦੇਸ਼-ਪ੍ਰਦੇਸ਼ ਵਿੱਚ ਜਸਦੇਵ ਸਿੰਘ, ਰਵੀ ਚਤੁਰਵੇਦੀ ਅਤੇ ਸੁਸ਼ੀਲ ਸਿੰਘ ਤੇ ਕੁੱਝ ਹੋਰ ਨਾਂ ਖੇਡਾਂ ਨਾਲ ਮੋਹ ਰੱਖਣ ਵਾਲਿਆਂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ 1955 ਵਿੱਚ ਆਲ ਰੇਡੀਓ ਦੇ ਜੈਪੁਰ ਸਟੇਸ਼ਨ ਤੋਂ ਆਪਣੀ ਨੌਕਰੀ ਦਾ ਸਫ਼ਰ ਸ਼ੁਰੂ ਕੀਤਾ। ਉਹ ਆਲ ਇੰਡੀਆ ਰੇਡੀਓ ਦੀ ਵੀ ਖੇਡ ਅਵਾਜ਼ ਵਜੋਂ ਜਾਣੇ ਜਾਂਦੇ ਸਨ।
ਖੇਡਾਂ, ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਰਾਜਵਰਧਨ ਸਿੰਘ ਰਠੌਰ ਨੇ ਉਨ੍ਹਾਂ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਵਾ ਕੀਤਾ ਹੈ। ਰਾਠੌੜ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਜਾਣਕੇ ਡੂੰਘਾ ਸਦਮਾ ਲੱਗਾ ਕਿ ਸਾਡੇ ਸਭ ਤੋਂ ਬਿਹਤਰੀਨ ਕੁਮੈਂਟੇਟਰ ਚੱਲ ਵਸੇ ਹਨ। ਉਨ੍ਹਾਂ ਨੇ ਹੈਲਿੰਸਕੀ (1968) ਤੋਂ ਮੈਲਬੌਰਨ (2000) ਤੱਕ ਕੁਮੈਂਟਰੀ ਕੀਤੀ। ਉਨ੍ਹਾਂ ਦੀ ਅਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਬੋਲਦਾ ਸੀ। ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਸਾਬਕਾ ਮੁਖੀ ਜੁਆਨ ਅੰਤੋਨੀਓ ਸਾਮਾਰਾਂਚ ਨੇ 1988 ਵਿੱਚ ਸਿਓਲ ਓਲੰਪਿਕ ਦੌਰਾਨ ਉਨ੍ਹਾਂ ਨੂੰ ਓਲੰਪਿਕ ਖੇਡਾਂ ਦੇ ਪ੍ਰਚਾਰ ਪਾਸਾਰ ਬਦਲੇ ‘ਓਲੰਪਿਕ ਆਰਡਰ’ ਨਾਲ ਸਨਮਾਨਤ ਕੀਤਾ। 1963 ਤੋਂ ਉਨ੍ਹਾਂ ਨੇ ਗਣਤੰਤਰ ਦਿਵਸ ਮੌਕੇ ਕੁਮੈਂਟਰੀ ਕਰਨੀ ਸ਼ੁਰੂ ਕੀਤੀ ਤੇ 48 ਸਾਲ ਤੱਕ ਆਪਣੇ ਫਰਜ਼ ਬਾਖ਼ੂਬੀ ਨਿਭਾਏ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …