Breaking News
Home / ਕੈਨੇਡਾ / ਅਰਪਣ ਖੰਨਾ ਅਤੇ ਸੀਈਓ ਦੀ ਮੁਲਾਕਾਤ ਰਹੀ ਸਕਾਰਾਤਮਕ

ਅਰਪਣ ਖੰਨਾ ਅਤੇ ਸੀਈਓ ਦੀ ਮੁਲਾਕਾਤ ਰਹੀ ਸਕਾਰਾਤਮਕ

ਟੋਰਾਂਟੋ : ਬਰੈਂਪਟਨ ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਅਰਪਣ ਖੰਨਾ ਨੇ ਉਨਟਾਰੀਓ ਰੀਅਲ ਅਸਟੇਟ ਐਸੋਸੀਏਸ਼ਨ ਦੇ ਸੀਈਓ ਟਿਮ ਹੁਡਕ ਨਾਲ ਕਾਫੀ ਸਕਾਰਾਤਮਕ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸਮਝਿਆ। ਦੋਵਾਂ ਨੇ ਲਿਬਰਲ ਸਰਕਾਰ ਦੇ ਮਾਰਗੇਜ਼ ਸਟਰੈਸ ਟੈਸਟ ਨੂੰ ਲੈ ਕੇ ਵੀ ਗੱਲਬਾਤ ਕੀਤੀ ਅਤੇ ਮਾਰਕਿਟ ਵਿ ਸਪਲਾਈ ਵਧਾਉਣ ਲਈ ਕੋਈ ਕਦਮ ਨਾ ਉਠਾਏ ਜਾਣ ਨੂੰ ਲੈ ਕੇ ਵੀ ਗੱਲਬਾਤ ਹੋਈ। ਦੋਵੇਂ ਇਸ ਗੱਲ ‘ਤੇ ਸਹਿਮਤ ਦਿਸੇ ਕਿ ਵਰਤਮਾਨ ਨਿਯਮ ਅਤੇ ਪਰਿਵਰਤਨ ਨੇ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕਾਂ ਲਈ ਹਾਲਾਤ ਕਾਫੀ ਮੁਸ਼ਕਲ ਕਰ ਦਿੱਤੇ ਹਨ।
ਖੰਨਾ ਨੇ ਕਿਹਾ ਕਿ ਨਵੇਂ ਪਰਿਵਾਰ ਅਤੇ ਪਹਿਲੀ ਵਾਰ ਘਰ ਖਰੀਦਣ ਵਾਲੇ ਬਜ਼ਾਰ ਵਿਚ ਆਉਣ ਤੋਂ ਡਰ ਰਹੇ ਹਨ ਕਿਉਂਕਿ ਜਸਟਿਨ ਟਰੂਡੋ ਅਤੇ ਲਿਬਰਲ ਸਰਕਾਰ ਨੇ ਕਈ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ। ਲੰਘੇ ਸਾਲ ਤੋਂ ਖੰਨਾ ਲਗਾਤਾਰ ਇੰਡਸਟਰੀ ਲੀਡਰਾਂ ਨਾਲ ਗੱਲ ਕਰ ਰਹੇ ਹਨ, ਜਿਨ੍ਹਾਂ ਵਿਚ ਮਾਰਗੇਜ਼ ਪ੍ਰੋਫੈਸ਼ਨਲ, ਰੀਅਲ ਅਸਟੇਟ ਬਰੋਕਰਜ਼ ਅਤੇ ਪਰਿਵਾਰ ਸ਼ਾਮਲ ਹਨ, ਜੋ ਕਿ ਨਵੇਂ ਮਾਰਗੇਜ਼ ਨਿਯਮਾਂ ਦੇ ਕਾਰਨ ਮੁਸ਼ਕਲ ਵਿਚ ਆ ਗਏ ਹਨ।
ਖੰਨਾ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਇਕ ਹੀ ਢਾਂਚੇ ਵਿਚ ਸਾਰਿਆਂ ਨੂੰ ਫਿੱਟ ਕਰਨ ਵਾਲੇ ਮਾਰਗੇਜ਼ ਸਟਰੈਸ ਟੈਸਟ ਦੀਆਂ ਮੁਸ਼ਕਲਾਂ ਨੂੰ ਅਸਾਨ ਕਰਨਾ ਚਾਹੁੰਦੇ ਹਾਂ। ਰੈਡ ਟੇਪ ਨੂੰ ਵੀ ਹਟਾਉਣਾ ਚਾਹੁੰਦੇ ਹਾਂ ਤਾਂ ਕਿ ਨਵੇਂ ਘਰਾਂ ਦੀ ਸਪਲਾਈ ਵਧ ਸਕੇ। ਅਰਪਣ ਖੰਨਾ ਨੇ ਕਿਹਾ ਕਿ ਕੈਨੇਡਾ ਵਿਚ ਆਪਣਾ ਘਰ ਬਣਾਉਣ ਦਾ ਸੁਪਨਾ ਤੇਜ਼ੀ ਨਾਲ ਲੋਕਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਬਰੈਂਪਟਨ ਵਿਚ ਘਰਾਂ ਦੀ ਔਸਤ ਕੀਮਤ 7.50 ਲੱਖ ਡਾਲਰ ਤੱਕ ਪਹੁੰਚ ਗਈ ਹੈ। ਅਸੀਂ ਇਸ ਦੇ ਰਸਤੇ ਵਿਚ ਆਉਣ ਵਾਲੀਆਂ ਬੰਦਸ਼ਾਂ ਨੂੰ ਹਟਾਉਣਾ ਹੈ ਅਤੇ ਇਨ੍ਹਾਂ ਦੀਆਂ ਕੀਮਤਾਂ ਨੂੰ ਵੀ ਘੱਟ ਕਰਨਾ ਹੈ। ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਬਜ਼ਾਰ ਤੋਂ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …