-5.6 C
Toronto
Sunday, January 18, 2026
spot_img
Homeਕੈਨੇਡਾਸਤਪਾਲ ਸਿੰਘ ਜੌਹਲ ਲਈ ਵਾਲੰਟੀਅਰਜ਼ ਦੀ 'ਡੋਰ ਟੂ ਡੋਰ' ਕੰਪੇਨ

ਸਤਪਾਲ ਸਿੰਘ ਜੌਹਲ ਲਈ ਵਾਲੰਟੀਅਰਜ਼ ਦੀ ‘ਡੋਰ ਟੂ ਡੋਰ’ ਕੰਪੇਨ

ਬਰੈਂਪਟਨ/ਡਾ. ਝੰਡ : ਵਾਰਡ 9-10 ਤੋਂ ਸਕੂਲ ਟਰੱਸਟੀ ਕੈਂਡੀਡੇਟ ਸਤਪਾਲ ਸਿੰਘ ਜੌਹਲ ਦੀ ਮਦਦ ‘ਚ ਵੱਡੀ ਗਿਣਤੀ ਵਾਲੰਟੀਅਰ ਟੀਮ ਨੇ ਲੰਘੇ ਦਿਨੀਂ ਵਿਸ਼ੇਸ਼ ਬਲਿੱਟਜ਼ ਕੰਪੇਨ ਕੀਤੀ ਜਿਸ ਤਹਿਤ ਲੋਕਾਂ ਤੱਕ ‘ਡੋਰ ਟੂ ਡੋਰ’ ਪਹੁੰਚ ਕੀਤੀ ਗਈ। ਇਸ ਦੌਰਾਨ ਵੱਖ ਵੱਖ ਏਰੀਆ ਵਿੱਚ ਘਰਾਂ ‘ਤੇ ਦਸਤਕ ਦਿੱਤੀ ਗਈ ਅਤੇ ਸਤਪਾਲ ਜੌਹਲ ਦੇ ਏਜੰਡੇ ਬਾਰੇ ਰੈਜ਼ੀਡੈਂਟਸ ਨੂੰ ਜਾਣਕਾਰੀ ਦਿੱਤੀ ਗਈ। ਵਾਲੰਟੀਅਰ ਗੁਰਚਰਨ ਸੌਂਦ ਅਤੇ ਕਸ਼ਮੀਰ ਸਿੰਘ ਧਨੋਆ ਨੇ ਦੱਸਿਆ ਕਿ ਉਤਸ਼ਾਹ ਭਰਪੂਰ ਗੱਲ ਇਹ ਹੈ ਕਿ ਸਤਪਾਲ ਜੌਹਲ ਦੀ ਕਿਸੇ ਨੂੰ ਜਾਣ-ਪਹਿਚਾਣ ਕਰਵਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਲੱਗਭੱਗ ਸਾਰੇ ਲੋਕ ਉਨ੍ਹਾਂ ਦੀ ਸ਼ਖਸੀਅਤ ਅਤੇ ਲੰਬੇ ਸਮੇਂ ਕਮਿਊਨਿਟੀ ਪ੍ਰਤੀ ਕੀਤੇ ਜਾ ਰਹੇ ਵਧੀਆ ਕੰਮਾਂ ਤੋਂ ਵਾਕਿਫ਼ ਹਨ। ਟਹਿਲ ਸਿੰਘ ਬਰਾੜ ਅਤੇ ਲਛਮਣ ਸਿੰਘ ਬਰਾੜ ਨੇ ਦੱਸਿਆ ਕਿ ਅਸੀਂ ਸਤਪਾਲ ਸਿੰਘ ਜੌਹਲ ਨਾਲ਼ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਜੁੜੇ ਹੋਏ ਹਾਂ ਅਤੇ ਉਨ੍ਹਾਂ ਦੀਆਂ ਸਮਾਜ ਦੇ ਹਿੱਤ ਵਿੱਚ ਲਿਖਤਾਂ ਤੋਂ ਪ੍ਰਭਾਵਿਤ ਹਾਂ। ਬਰਾੜ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਵਿੱਚ ਜੌਹਲ ਪ੍ਰਤੀ ਤਸੱਲੀ ਤੇ ਉਤਸ਼ਾਹ ਹੈ ਅਤੇ ਇਲੈਕਸ਼ਨ ਵਿੱਚ ਉਨ੍ਹਾਂ ਨੂੰ ਵੋਟਰਾਂ ਦਾ ਵੱਡਾ ਸਾਥ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਮੌਕੇ ਹੋਰਨਾਂ ਨਾਲ ਗੁਰਮੇਲ ਸਿੰਘ ਚੀਮਾ, ਹਰਿੰਦਰ ਗਿੱਲ, ਅਸ਼ੋਕ ਮਿਸ਼ਰਾ, ਹਰਜਿੰਦਰ ਧਾਲੀਵਾਲ ਤੇ ਹਰਜੀਤ ਬਾਜਵਾ ਵੀ ਮੌਜੂਦ ਸਨ।

RELATED ARTICLES
POPULAR POSTS