Breaking News
Home / ਕੈਨੇਡਾ / ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ

ਕੈਲਡਰਸਟੋਨ ਸੀਨੀਅਰ ਕਲੱਬ ਬਰੈਂਪਟਨ ਵਲੋਂ ਵਿਦਾਇਗੀ ਪਾਰਟੀ

logo-2-1-300x105-3-300x105ਬਰੈਂਪਟਨ/ਡਾ. ਸੋਹਨ ਸਿੰਘ : ਸਾਰੀਆਂ ਸੀਨੀਅਰ ਕਲੱਬਜ਼ ਆਪਣੇ ਮੈਂਬਰਜ਼ ਦੇ ਮਨੋਰੰਜਨ ਵਾਸਤੇ ਕੋਈ ਨਾ ਕੋਈ ਪਰੋਗਰਾਮ ਕਰਦੀਆਂ ਰਹਿੰਦੀਆਂ ਹਨ ।ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵੀ ਆਪਣੀ ਕਲੱਬ ਦੇ ਭਾਰਤ ਦੀ ਫੇਰੀ ਤੇ ਜਾਣ ਵਾਲੇ ਸਾਥੀਆਂ ਅਤੇ ਹੋਰ ਸਾਰੇ ਕਲੱਬ ਮੈਬਰਾਂ ਵਾਸਤੇ ਅੱਠ ਅਕਤੂਬਰ ਦਿਨ ਸਨਿਚਰਵਾਰ ਨੂੰ ਬਾਦ ਦੁਪਹਿਰ 1ਤੋਂ 3 ਵਜੇ ਤੱਕ ਗੋਰ ਮੈਡੋਜ਼ ਲਾਇਬਰੇਰੀ ਅਤੇ ਕਮਿਊਨਿਟੀ ਸੈਂਟਰ ਵਿੱਚ ਵਿਦਾਇਗੀ ਪਾਰਟੀ ਦਾ ਬੰਦੋਬਸਤ ਕੀਤਾ। ਕਲੱਬ ਦੇ ਜ. ਸਕੱਤਰ ਰੇਸ਼ਮ ਸਿੰਘ ਦੋਸਾਂਝ ਨੇ ਪਰੋਗਰਾਮ ਦੀ ਸ਼ੁਰੁਆਤ ਓ ਕੈਨੇਡਾ ਅਤੇ ਦੇਹ ਸ਼ਿਵਾ ਦੇ ਗੀਤਾਂ ਨਾਲ ਸ਼ੁਰੂ ਕੀਤੀ ਅਤੇ ਨਾਲ ਹੀ ਹੇਤੀ ਵਿਚ ਹੋਈ ਕੁਦਰਤ ਦੀ ਕਰੋਪੀ ਨਾਲ ਜਾਨੀ ਨੁਕਸਾਨ ਲਈ ਦੋ ਮਿੰਟਾ ਦਾ ਮੋਨ ਧਾਰਨ ਲਈ ਕਿਹਾ । ਭਾਰਤ ਜਾਣ ਵਾਲਿਆਂ ਨੂੰ ਸ਼ੁਭ ਇਛਾਵਾ ਦੇਣ ਵਾਲਿਆਂ ਵਿੱਚ ਸਭ ਤੋਂ ਪਹਿਲੇ ਬੁਲਾਰੇ ਸਨ ਸਾਡੇ ਐਮ ਪੀ ਰਾਜ ਗਰੇਵਾਲ । ਅਜੀਤ ਸਿੰਘ ਰਖੜਾ ਦੇ ਸੰਖੇਪ ਭਾਸ਼ਣ ਤੋਂ ਬਾਦ ਕਲੱਬ ਦੇ ਪਰਧਾਨ ਡਾ.ਸੋਹਣ ਸਿੰਘ ਨੇ ਮੈਂਬਰਜ਼ ਨੂੰ ਹੁਣ ਤੱਕ ਦੀਆਂ ਗਤੀ ਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਕਲੱਬ ਦੀ ਆਮਦਨ ਅਤੇ ਖਰਚੇ ਦੇ ਵੇਰਵੇ ਦਿੱਤੇ। ਉਹਨਾ ਨੇ ਪ।ਰਕਾਂ ਵਿੱਚ ਵਧੇਰੇ ਸਹੂਲਤਾਂ ਦਾ ਵੀ ਜ਼ਿਕਰ ਕੀਤਾ ਅਤੇ ਹਵਾਈ ਸਫਰ ਵੇਲੇ ਕੁਝ ਸਾਵਧਾਨੀਆਂ ਤੋਂ ਕੰਮ ਲੈਣ ਲਈ ਕਿਹਾ। ਹੋਰ ਬੁਲਾਰਿਆਂ ਵਿੱਚ ਸ਼ਾਮਲ ਸਨ ਸਿਟੀ ਕੌਂਸਲਰ ਗੁਰਪਰੀਤ ਸਿੰਘ ਢਿਲੋਂ ਅਤੇ ਪੈਟ ਫੋਰਟੀਨੀ ਜਿਹਨਾਂ ਨੇ ਕਲੱਬ ਮੈਂਬਰਜ਼ ਨੂੰ ਸਿਟੀ ਦੇ ਕੰਮਾਂ ਤੋਂ ਜਾਣੂ ਕਰਵਾਇਆ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਹਰਚੱੰਦ ਬਾਸੀ ਜੀ ਦੀ ਕਵਿਤਾ ਨੇ ਤਾਂ ਕਮਾਲ ਹੀ ਕਰ ਦਿੱਤੀ। ਹਾਸ ਰੱਸ ਨਾਲ ਭਰਪੂਰ ਕਵਿਤਾ ਵਿੱਚ ਅਸੀਂ ਸਮਾਨ ਕਿਵੇਂ ਪੈਕ ਕਰਦੇ ਹਾਂ ਦਾ ਜਿਕਰ ਕੀਤਾ ਗਿਆ ਸੀ।ਹਰਿੰਦਰ ਮੱਲੀ ਸਾਡੇ ਐਮ ਪੀ ਪੀ ਨੇ ਵੀ ਸੀਨੀਅਰਜ਼ ਨੂੰ ਗੁੱਡ ਵਿਸ਼ਜ਼ ਦਿੱਤੀਆਂ ਅਤੇ ਬਰੈਂਪਟਨ ਵਿੱਚ ਯੂਨੀਵਰਸਿਟੀ ਲਿਆਂਉਣ ਦੀ ਕੋਸ਼ਿਸ਼ ਬਾਰੇ ਦੱਸਿਆ। ਸਾਡੀ ਕਲੱਬ ਦੇ ਕਨਵੀਨਰ ਸ.ਸਤਵੰਤ ਸਿੰਘ ਬੋਪਾਰਾਏ ਜੀ ਨੇ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਥੋੜੇ ਸ਼ਬਦਾਂ ਨਾਲ ਕਲੱਬਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਮੇਟੀ ਮੈਂਬਰਜ਼ ਦਾ ਧੰਨਵਾਦ ਕੀਤਾ ।ਇਹ ਦੱਸਣਾ ਵੀ ਜ਼ਰੂਰੀ ਹੈ ਕਿ ਚਾਹ,ਪਾਣੀ ਅਤੇ ਮਠਿਆਈ ਦਾ ਪਰਬੰਧ ਕਲੱਬ ਦੇ ਜਨਰਲ ਸੈਕਟਰੀ ਰੇਸ਼ਮ ਸਿੰਘ ਦੋਸਾਂਝ ਵੱਲੋਂ ਆਪਣੀ ਮੈਰਿਜ ਐਨੀਵਰਸਰੀ ਦੀ ਖੁਸ਼ੀ ਵਿੱਚ ਕੀਤਾ ਗਿਆ ਸੀ। ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਹੋਰ ਮੈਂਬਰਜ਼ ਵੀ ਇਹਨਾਂ ਨੂੰ ਦੇਖਕੇ ਅਪਣੇ ਜਨਮ ਦਿਨ ਅਤੇ ਮੈਰਿਜ ਐਨੀਵਰਸਰੀ ਕਲੱਬ ਵਿੱਚ ਮਨਾਇਆ ਕਰਨਗੇ। ਅੰਤ ਵਿੱਚ ਪਰਧਾਨ ਡਾ.ਸੋਹਣ ਸਿੰਘ ਨੇ ਸਾਰੇ ਹਾਜਰ ਸਾਥੀਆਂ ਦਾ ਇੱਕ ਵਾਰੀ ਫਿਰ ਧੰਨਵਾਦ ਕੀਤਾ ਅਤੇ ਵਾਲਨੱਟ ਗਰੋਵ ਪਬਲਿਕ ਸਕੂਲ ਵਿੱਚ ਹਫਤੇ ਦੇ ਚਾਰ ਦਿਨ 5ਤੋਂ7 ਵਜੇ ਸ਼ਾਮ ਨੂੰ ਆਉਣ ਲਈ ਕਿਹਾ ਤਾਂ ਕਿ ਸਰਦੀ ਰੁੱਤੇ ਅਪਣਾ ਦਿੱਲ ਪਰਚਾਵਾ ਕਰ ਸਕਣ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …