Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ‘ਚ ਸਰੋਤਿਆਂ ਦੇ ਰੂਬਰੂ ਹੋਏ ਕਹਾਣੀਕਾਰ ਜਤਿੰਦਰ ਹਾਂਸ

ਪੰਜਾਬੀ ਲਿਖਾਰੀ ਸਭਾ ਕੈਲਗਰੀ ‘ਚ ਸਰੋਤਿਆਂ ਦੇ ਰੂਬਰੂ ਹੋਏ ਕਹਾਣੀਕਾਰ ਜਤਿੰਦਰ ਹਾਂਸ

ਕੈਲਗਰੀ/ਬਿਊਰੋ ਨਿਊਜ਼
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪਿਤਾ ਦਿਵਸ (ਫਾਦਰ ਡੇ) ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਸਭ ਨੂੰ ਜੀ ਆਇਆਂ ਆਖਦਿਆਂ ਕੁਝ ਸਮਾਚਾਰ ਵੀ ਸਾਂਝੇ ਕੀਤੇ ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ, ਪੰਜਾਬ ਤੋਂ ਆਏ ਖਾਸ ਮਹਿਮਾਨ ਕਹਾਣੀਕਾਰ ਜਤਿੰਦਰ ਹਾਂਸ, ਕਲਸਾ ਦੀ ਸੰਚਾਲਕ ਨਵ ਰੰਧਾਵਾ ਤੇ ਪਰਮਜੀਤ ਕੌਰ ਨੂੰ ਤਾੜ੍ਹੀਆਂ ਦੀ ਗੂੰਜ ਵਿੱਚ ਸੱਦਾ ਦਿੱਤਾ।
ਸ਼ੁਰੂਆਤ ਵਿੱਚ ਖਾਲਸਾ ਢਾਡੀ ਜਥਾ ਨੇ ਮੰਗਲ ਚੱਠਾ ਦੀ ਕਵੀਸ਼ਰੀ ‘ਕਲਗੀਧਰ ਦੇ ਯੋਧੇ’ ਪੇਸ਼ ਕੀਤੀ। ਮਹਿੰਦਰ ਪਾਲ ਨੇ ਫਾਦਰ ਡੇ ਤੇ ਆਪਣੇ ਪਿਤਾ ਬਿਸ਼ੰਭਰ ਸਾਕੀ ਦੀਆਂ ਲਿਖੀਆਂ ਦੋ ਰੁਬਾਈਆਂ ਤੇ ਆਪਣੀ ਇੱਕ ਗਜ਼ਲ ਪੇਸ਼ ਕੀਤੀ। ਪਰਮਿੰਦਰ ਰਮਨ ਨੇ ਸੰਜੀਦਾ ਗਜ਼ਲ ‘ਕੁੜੀਆਂ ਚਿੜੀਆਂ ਕਿਉਂ’ ਸੁਣਾਈ । ਰਜਿੰਦਰ ਚੌਹਕਾ ਨੇ ਕਸ਼ਮੀਰ ਵਿੱਚ ਹੋਏ ਆਤਮਘਾਤੀ ਹਮਲੇ ਦੀ ਨਿੰਦਾ ਕੀਤੀ। ਪ੍ਰਭਰੂਪ ਸਿੰਘ ਮਾਂਗਟ ਜੋ ਕੇ ਪੰਜਾਬੀ ਲਿਖਾਰੀ ਸਭਾ ਵਲੋਂ ਹਰ ਸਾਲ ਕਰਵਾਏ ਜਾਂਦੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦਾ ਜੇਤੂ ਵੀ ਹੈ ਨੇ ‘ਗੋਬਿੰਦ ਦੇ ਲਾਲ’ ਧਾਰਮਿਕ ਗੀਤ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ। ਸਭਾ ਦੇ ਖਜਾਨਚੀ ਮੰਗਲ ਚੱਠਾ ਤੇ ਸਹਾਇਕ ਖਜਾਨਚੀ ਗੁਰਲਾਲ ਰੂਪਾਲੋ ਨੇ ਉਸ ਨੂੰ ਗਿਫਟ ਕਾਰਡ ਦੇ ਕੇ ਸਨਮਾਨਿਤ ਕੀਤਾ। ਤਰਲੋਚਨ ਸੈਂਭੀ ਨੇ ਹਰਭਜਨ ਸਿੰਘ ਬੈਂਸ ਦੀ ਲਿਖੀ ਗਜ਼ਲ ‘ਤੇਰੇ ਜਾਣ ਮਗਰੋਂ’ ਬਹੁਤ ਹੀ ਭਾਵਪੂਰਨ ਅੰਦਾਜ ਵਿੱਚ ਗੁਣਗੁਣਾਈ। ਖਾਸ ਮਹਿਮਾਨ ਜਤਿੰਦਰ ਹਾਂਸ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਹਾਣੀਕਾਰ ਦਵਿੰਦਰ ਮਲਹਾਂਸ ਨੇ ਇੱਕ ਦਿਲਚਸਪ ਲੇਖ ਸਾਂਝਾ ਕੀਤਾ ਜਿਸ ਵਿੱਚ ਵਾਧਾ ਕਰਦਿਆਂ ਜਤਿੰਦਰ ਹਾਂਸ ਨੇ ਆਪਣੀ ਪੂਰੀ ਸਾਹਿਤਕ ਤੇ ਜਾਤੀ ਜੀਵਨ ਯਾਤਰਾ ਨੂੰ ਇੰਨੇ ਖੂਬਸੂਰਤ ਅੰਦਾਜ ਵਿੱਚ ਪੇਸ਼ ਕੀਤਾ ਕਿ ਹਰ ਸੁਨਣ ਵਾਲਾ ਜਿਵੇਂ ਉਸ ਨੂੰ ਸੁਣ ਨਹੀਂ ਉਸਦੀ ਯਾਤਰਾ ਵਿੱਚ ਉਸਦੇ ਨਾਲ ਹੀ ਜੀਅ ਰਿਹਾ ਹੋਵੇ। ਕਹਾਣੀ ਸੰਗ੍ਰਹਿ ‘ਪਾਵੇ ਨਾਲ ਬੰਨ੍ਹਿਆ ਕਾਲ’, ‘ਈਸ਼ਵਰ ਦਾ ਜਨਮ’ ਨਾਵਲ ‘ਅਜੇ ਬਸ ਇੰਨ੍ਹਾ ਹੀ’ ਨਾਲ ਸਾਹਿਤ ਜਗਤ ਵਿੱਚ ਬਹੁਤ ਨਾਮਣਾ ਖੱਟਿਆ ਤੇ ਇਨ੍ਹਾਂ ਕਿਤਾਬਾਂ ਦੇ ਕਈ ਐਡੀਸ਼ਨ ਛਪੇ ਤੇ ਫਿਲਮਾਂ ਵੀ ਬਣੀਆਂ। ਪੰਜਾਬੀ ਜਗਤ ਦੇ ਨਵੇਂ ਤੇ ਪੁਰਾਣੇ ਲੇਖਕ ਉਹਨਾਂ ਦੇ ਪ੍ਰਸ਼ੰਸ਼ਕ ਹਨ। ਹਾਲ ਵਿੱਚ ਮੋਜੂਦ ਸੂਝਵਾਨ ਸਰੋਤਿਆਂ ਵਲੋਂ ਸਾਹਿਤਕ ਤੇ ਸਮਾਜਿਕ ਚਿੰਤਤ ਸਵਾਲ ਵੀ ਜਤਿੰਦਰ ਹਾਂਸ ਨੂੰ ਕੀਤੇ ਗਏ। ਜਿਨ੍ਹਾਂ ਦਾ ਉਹਨਾਂ ਨੇ ਬੜੇ ਸਲੀਕੇ ਤੇ ਤਰਕ ਨਾਲ ਜਵਾਬ ਦਿੱਤਾ। ਪਰਮਜੀਤ ਕੌਰ ਨੇ ਉਹਨਾਂ ਬਾਰੇ ਸਟੇਜ ਤੋਂ ਹੋਰ ਵੀ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਲਿਖਾਰੀ ਸਭਾ ਦੇ ਮੈਬਰਾਂ ਦੇ ਇੱਕਠ ਤੇ ਹਾਜ਼ਰੀਨ ਦੀਆਂ ਤਾੜੀਆਂ ਦੀ ਗੂੰਜ ਵਿੱਚ ਜਤਿੰਦਰ ਹਾਂਸ ਨੂੰ ਸਨਮਾਨਿਤ ਚਿੰਨ੍ਹ ਤੇ ਸਭਾ ਦੇ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ। ਇਸ ਮੌਕੇ ਸਭਾ ਵਲੋਂ 18 ਅਗਸਤ ਨੂੰ 1ਵਜੇ ਦਿਨ ਸ਼ਨੀਵਾਰ ਨੂੰ ਵਾਈਟਹਾਰਨ ਕਮਿਊਨਟੀ ਹਾਲ ਵਿਚ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਰਿਲੀਜ਼ ਕੀਤਾ ਗਿਆ।
ਇਸ ਸਮਾਗਮ ਦੀ ਹੋਰ ਜਾਣਕਾਰੀ ਅਗਲੇ ਦਿਨਾਂ ਵਿੱਚ ਸਾਂਝੀ ਕੀਤੀ ਜਾਵੇਗੀ। ਸਭਾ ਦੇ ਮੈਂਬਰ ਬਲਵੀਰ ਗੋਰਾ ਦੇ ਕੈਨੇਡਾ ਡੇ ਤੇ ਆ ਰਹੇ ਗੀਤ ‘ਦੇਸ਼ ਕੈਨੇਡਾ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਤੇ ਉਸਨੇ ਇਸ ਗੀਤ ਦਾ ਮੁਖੜਾ ਵੀ ਸਾਂਝਾ ਕੀਤਾ ਤੇ ਨਾਲ ਹੀ ਫਾਦਰ ਡੇ ਉੱਤੇ ਉਸਦੀ ਬੇਟੀ ਜਸਵੀਰ ਵਲੋਂ ਲਿਖਿਆ ਗੀਤ ‘ਰੱਬ ਨੇ ਦਿੱਤੀ ਸੌਗਾਤ’ ਪੇਸ਼ ਕੀਤਾ। ਨਵ ਰੰਧਾਵਾ ਨੇ ਜਤਿੰਦਰ ਹਾਂਸ ਨਾਲ ਪੰਜਾਬ ਫੇਰੀ ਦੌਰਾਨ ਹੋਈ ਮੁਲਾਕਾਤ ਦਾ ਜ਼ਿਕਰ ਕੀਤਾ ਤੇ ਆਪਣੀ ਗਜ਼ਲ ਦੇ ਕੁਝ ਸ਼ੇਅਰ ਸਾਂਝੇ ਕੀਤੇ। ਤਰਲੋਕ ਚੁੱਗ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਚੁਟਕਲਿਆਂ ਨਾਲ ਹਾਸਿਆਂ ਦੀ ਚੜ੍ਹੀ ਲਾਈ। ਯੁਵਰਾਜ ਸਿੰਘ, ਸੁਖਵਿੰਦਰ ਤੂਰ, ਗੁਰਦੀਸ਼ ਗਰੇਵਾਲ, ਸਰਬਜੀਤ ਕੌਰ ਉੱਪਲ ਨੇ ਵੀ ਸਟੇਜ ਤੋਂ ਹਾਜ਼ਰੀ ਲਵਾਈ। ਜਨਰਲ ਸਕੱਤਰ ਰਣਜੀਤ ਸਿੰਘ ਨੇ ਹਰ ਮੌਕੇ ਨਾਲ ਸ਼ੇਅਰ ਸੁਣਾ ਕੇ ਸਟੇਜ ਉੱਤੋਂ ਵਧੀਆ ਰੰਗ ਬੰਨਿਆ।
ਇਸ ਮੌਕੇ ਸੁਰਿੰਦਰ ਚੀਮਾ, ਸਿਮਰ ਚੀਮਾ, ਸਤਿੰਦਰਪਾਲ ਸਿੰਘ, ਬਲਦੇਵ ਕੌਰ ਗਿੱਲ, ਜਸ ਚਾਹਲ, ਮਨਜੀਤ ਕੌਰ, ਰਾਜਨ ਸੰਘਾ, ਰੋਬਨਿ ਸੰਘਾ, ਗੁਰਮੀਤ ਸਿੰਘ, ਜਗਤਾਰ ਸੰਧੂ, ਸੁਖਵਿੰਦਰ ਸਿੰਘ ਮਲਹਾਂਸ, ਤਜਿੰਦਰ ਕੌਰ, ਗੁਰਜੀਤ ਸਿੰਘ, ਜੂਝਾਰ ਸਿੰਘ, ਜੋਰਾਵਰ ਬਾਂਸਲ, ਕੁਲਵਿੰਦਰ ਗਰੇਵਾਲ, ਮਨਮੋਹਨ ਬਾਠ, ਜੀਤ ਸਿੰਘ, ਜਸਵੀਰ ਕੌਰ, ਲਖਵੀਰ ਕੌਰ, ਅਮਰਜੀਤ ਕੌਰ, ਸੁਖਮਿੰਦਰ ਕੌਰ, ਪ੍ਰਭਰੂਪ ਸਿੰਘ, ਦਰਸ਼ਨ ਖੇਲਾ, ਸਿਮਰਨਜੀਤ ਸਿੰਘ, ਗੁਰਮੀਤ ਕੁਲਾਰ, ਸੰਦੀਪ ਕੁਲਾਰ, ਜਸਵੀਰ ਕੁਲਾਰ, ਸੁਖਵੀਰ ਕੁਲਾਰ, ਦਲਜੀਤ ਸੰਧੂ, ਸੇਵਾ ਸਿੰਘ, ਅਮਰੀਕ ਚੀਮਾ, ਜਸਵੀਰ ਸਿੰਘ ਸਹੋਤਾ, ਗੁਰਬਚਨ ਸਿੰਘ ਬਰਾੜ, ਐਸ ਕਾਲੀਆ, ਬਰਿੰਦਰ ਗੁਰੀ, ਸੁਖਪਾਲ ਸਿੰਘ ਪਰਮਾਰ, ਸਤਵਿੰਦਰ ਸਿੰਘ( ਜੱਗ ਟੀਵੀ)ਪਰਮਜੀਤ ਸਿੰਘ ਸੂਰੀ, ਅਜਾਇਬ ਸਿੰਘ ਸੇਖੋਂ ਹਾਜ਼ਰ ਸਨ।ਸਰੋਤਿਆਂ ਨਾਲ ਭਰੇ ਹਾਲ ਦੇ ਅਖ਼ੀਰ ਵਿਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਭ ਹਾਜਰੀਨ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਨੂੰ ਲੇਖਕ ਜਤਿੰਦਰ ਹਾਂਸ ਨੂੰ ਸਵਾਲ ਕਰਨ ਜਾਂ ਸਟੇਜ ‘ਤੇ ਬੋਲਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਤੋਂ ਮੁਆਫ਼ੀ ਮੰਗਦਿਆਂ ਸਭ ਨੂੰ ਸਭਾ ਦੀ 15 ਜੁਲਾਈ ਨੂੰ ਹੋਣ ਵਾਲੀ ਮਹੀਨਾਵਾਰ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਨਾਲ ਹੀ 18 ਅਗਸਤ ਨੂੰ ਵਾਈਹੌਰਨ ਹਾਲ ਵਿਚ ਹੋਣ ਵਾਲੇ 19ਵੇਂ ਸਲਾਨਾ ਸਮਾਗਮ ਵਿਚ ਸ਼ਮਿਲ ਹੋਣ ਦੀ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …