9 C
Toronto
Monday, October 27, 2025
spot_img
Homeਕੈਨੇਡਾਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਮਨਾਇਆ

ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਮਨਾਇਆ

ਰੈਂਪਟਨ : ਲੰਘੇ ਐਤਵਾਰ ਨੂੰ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਮਲਟੀ ਕਲਚਰ ਡੇਅ ਅਤੇ ਸਲਾਨਾ ਪਿਕਨਿਕ ਮਨਾਈ। ਪ੍ਰੋਗਰਾਮ ਹਾਰਟ ਲੈਂਡ ਕੰਜਰਵੇਸ਼ਨ ਪਾਰਕ, ਬਰੈਂਪਟਨ ਵਿਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿਚ 120 ਤੋਂ ਜ਼ਿਆਦਾ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਗੁਰਚਰਨ ਸਿੰਘ ਖੱਖ ਪ੍ਰਧਾਨ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਨੇ ਸਾਰੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਨਵੇਂ ਮੈਂਬਰਾਂ ਨਾਲ ਵੀ ਜਾਣ ਪਛਾਣ ਕਰਵਾਈ। ਸਭਿਆਚਾਰਕ ਪ੍ਰੋਗਰਾਮ ਵਿਚ ਸਾਰੇ ਕਲੱਬ ਮੈਂਬਰਾਂ ਨੇ ਹਿੱਸਾ ਲਿਆ। ਪੀਐਸਬੀ ਸੀਨੀਅਰ ਕਲੱਬ ਕੈਨੇਡਾ ਦਾ ਗਠਨ ਤਿੰਨ ਸਾਲ ਪਹਿਲਾਂ ਕੀਤਾ ਗਿਆ ਸੀ ਅਤੇ ਕਲੱਬ ਲਗਾਤਾਰ ਵੱਖ-ਵੱਖ ਪ੍ਰੋੇਗਰਾਮ ਆਯੋਜਿਤ ਕਰਦਾ ਰਹਿੰਦਾ ਹੈ। ਇਸ ਮੌਕੇ ‘ਤੇ ਕਲੱਬ ਦੇ ਵਾਈਸ ਪ੍ਰਧਾਨ ਗਿਆਨ ਪਾਲ ਨੇ ਹਿਕਾ ਕਿ ਪੀਐਸਬੀ ਸੀਨੀਅਰ ਕਲੱਬ ਕੈਨੇਡਾ ਵਧਦੀ ਉਮਰ ਦੇ ਲੋਕਾਂ ਨੂੰ ਇਕ ਐਕਟਿਵ ਅਤੇ ਖੁਸ਼ੀਆਂ ਭਰਪੂਰ ਜ਼ਿੰਦਗੀ ਜਿਊਣ ਵਿਚ ਮੱਦਦ ਕਰ ਰਿਹਾ ਹੈ ਅਤੇ ਉਹ ਆਪਣੇ ਘਰਾਂ ਵਿਚ ਪੂਰੀ ਅਜ਼ਾਦੀ ਨਾਲ ਰਹਿ ਸਕਦੇ ਹਨ। ਕਲੱਬ ਦੇ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਅਗਲਾ ਵਿੰਟਰ ਗਾਲਾ ਡਿਨਰ 10 ਨਵੰਬਰ, 2019 ਨੂੰ ਸ਼ਿੰਗਾਰ ਬੈਂਕੁਇਟ ਹਾਲ, ਬਰੈਂਪਟਨ ਵਿਚ ਆਯੋਜਿਤ ਕੀਤਾ ਜਾਵੇਗਾ।

RELATED ARTICLES

ਗ਼ਜ਼ਲ

POPULAR POSTS