ਬਰੈਂਪਟਨ : ਓਨਟਾਰੀਓ ਹੈਲਥ ਅਧਿਕਾਰੀ ਰਾਜ ਵਿਚ ਹੋਈਆਂ ਤਿੰਨ ਮੌਤਾਂ ਦੇ ਮਾਮਲੇ ਵਿਚ ਜਾਂਚ ਕਰ ਰਹੇ ਹਨ, ਜਿਸਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਤੇਜ਼ ਗਰਮੀ ਦੇ ਕਾਰਨ ਹੋਈ ਹੈ। ਓਨਟਾਰੀਓ ਦੇ ਕੁਝ ਖੇਤਰਾਂ ਵਿਚ ਗਰਮੀ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਸੀ, ਹਾਲਾਂਕਿ ਹੁਣ ਇਸ ਕਮੀ ਆ ਰਹੀ ਹੈ, ਪਰ ਗਰਮੀ ਨੇ ਇਸ ਵਾਰ ਨਵੇਂ ਰਿਕਾਰਡ ਬਣਾਏ ਹਨ। ਓਨਟਾਰੀਓ ਵਿਚ ਗਰਮੀ ਦੇ ਕਾਰਨ ਹੋਈਆਂ ਮੌਤਾਂ ਦੇ ਮੁਕਾਬਲੇ ਕਿਊਬੈਕ ਵਿਚ ਮਰਨ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇੱਥੇ ਗਰਮੀ ਨਾਲ 70 ਤੋਂ ਜ਼ਿਆਦਾ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਨ੍ਹਾਂ ਮਾਰੇ ਗਏ ਵਿਅਕਤੀਆਂ ਵਿਚ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਸਨ ਅਤੇ ਉਹ ਇਕੱਲੇ ਰਹਿੰਦੇ ਸਨ। ਇਸਦੇ ਨਾਲ ਹੀ ਉਨ੍ਹਾਂ ਕੋਲ ਏਅਰ ਕੰਡੀਸ਼ਨਰ ਵੀ ਨਹੀਂ ਸਨ। ਡਾ. ਡਿਰਕ ਹੁਏਅਰ ਨੇ ਕਿਹਾ ਕਿ ਓਨਟਾਰੀਓ ਵਿਚ ਗਰਮੀ ਨਾਲ ਹੋਣ ਵਾਲੀਆਂ ਮੌਤਾਂ ਦੀ ਜਾਂਚ ਕਰ ਰਹੇ ਹਾਂ ਅਤੇ ਸਹੀ ਕਾਰਨਾਂ ਨੂੰ ਛੇਤੀ ਸਾਹਮਣੇ ਲਿਆਂਦਾ ਜਾਵੇਗਾ। ਓਨਟਾਰੀਓ ਦੇ ਹੈਲਥ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਦਿਨਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਅਸੀਂ ਇਸ ਨੂੰ ਕੁਦਰਤੀ ਮੌਤ ਕਰਾਰ ਨਹੀਂ ਦੇ ਰਹੇ। ਸਾਰੇ ਮਾਮਲਿਆਂ ਦੀ ਜਾਂਚ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਇਨ੍ਹਾਂ ਵਿਚੋਂ ਕਿਸ ਦੀ ਮੌਤ ਗਰਮੀ ਕਾਰਨ ਹੋਈ ਹੈ ਕਿਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਜ਼ਿਆਦਾਤਰ ਖੇਤਰਾਂ ਵਿਚ ਤਾਪਮਾਨ 30 ਤੋਂ ਜ਼ਿਆਦਾ : ਇਸ ਸਮੇਂ ਓਨਟਾਰੀਓ, ਕਿਊਬੈਕ ਅਤੇ ਐਟਲਾਂਟਿਕ ਕੈਨੇਡਾ ਵਿਚ ਪਿਛਲੇ ਇਕ ਹਫਤੇ ਤੋਂ ਔਸਤ ਤਾਪਮਾਨ 30 ਡਿਗਰੀ ਤੋਂ ਜ਼ਿਆਦਾ ਹੈ ਅਤੇ ਇਸ ਨਾਲ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁੰਮਸ ਜ਼ਿਆਦਾ ਹੋਣ ਕਾਰਨ ਲੋਕਾਂ ਲਈ ਮੌਸਮ ਹੋਰ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਅਜਿਹਾ ਮੌਸਮ ਕਦੀ ਨਹੀਂ ਦੇਖਿਆ ਗਿਆ।
Check Also
ਪੁਰਖ਼ਿਆਂ ਦੇ ਦੇਸ (ਸਫ਼ਰਨਾਮਾ) ਦਾ ਰੀਵਿਊ : ਮਨੁੱਖੀ ਯਾਤਰਾ ਦਾ ਬਿਰਤਾਂਤ ਹੈ ‘ਪੁਰਖ਼ਿਆਂ ਦੇ ਦੇਸ’ (ਸਫ਼ਰਨਾਮਾ)
ਲੇਖਕ : ਡਾ. ਸੁਖਦੇਵ ਸਿੰਘ ਝੰਡ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ। ਕੀਮਤ : …