ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਨੂੰ 1:30 ਵਜੇ ਕਰਵਾਇਆ ਜਾ ਰਿਹਾ ‘ਤਰਕਸ਼ੀਲ ਨਾਟਕ ਮੇਲਾ’ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸਾਥੀ ਸ਼ਹੀਦਾਂ ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਨਾਟਕਾਂ ਅਤੇ ਕੋਰੀਓਗਰਾਫੀਆਂ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਸ਼ੇਸ਼ ਤੌਰ ਤੇ ਵਿਚਾਰ ਵਟਾਂਦਰਾ ਹੋਵੇਗਾ।
ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੇ ਜਾਣ ਵਾਲੇ ਨਾਟਕਾਂ ਦੀ ਤਿਆਰੀ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਹਰਵਿੰਦਰ ਦੀਵਾਨਾ ਕਰਵਾ ਰਹੇ ਹਨ। ਇੱਕ ਨਾਟਕ ‘ਆਦਮਖੋਰ’ ਦੀ ਤਿਆਰੀ ਹੋ ਚੁੱਕੀ ਹੈ। ਇਹ ਨਾਟਕ ਡੇਰੇਦਾਰਾਂ ਦੁਆਰਾ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰ ਕੇ ਉਹਨਾਂ ਦੀ ਜ਼ਰ, ਜ਼ੋਰੂ ਅਤੇ ਜ਼ਮੀਨ ਹਥਿਆਉਣ ਦੀਆਂ ਕੋਝੀਆਂ ਚਾਲਾਂ ਨੂੰ ਉਜਾਗਰ ਕਰਦਾ ਹੈ। ਦੂਜੇ ਨਾਟਕ ਦਾ ਵਿਸ਼ਾ ਹੈ ਕਿ ਕਿਸ ਤਰ੍ਹਾਂ ਲੋਕ ਲੀਡਰਾਂ ਦੀਆਂ ਚਾਲਾਂ ਵਿੱਚ ਫਸ ਕੇ ਭੇਡਾਂ ਵਾਂਗੂ ਉਹਨਾਂ ਦੇ ਮਗਰ ਲੱਗ ਤੁਰਦੇ ਹਨ। ਤੀਜਾ ਨਾਟਕ ਜਾਤ-ਪਾਤ ਨਾਲ ਸਬੰਧਤ ਹੈ ਅਤੇ ਦਸਦਾ ਹੈ ਕਿ ਅਖੌਤੀ ਨੀਵੀਂਆਂ ਜਾਤਾਂ ਦੇ ਲੋਕ ਵੀ ਅਣਖ ਨਾਲ ਜਿਊਣਾ ਲੋਚਦੇ ਹਨ। ਇਨ੍ਹਾਂ ਨਾਟਕਾਂ ਤੋਂ ਬਿਨਾਂ ਭਗਤ ਸਿੰਘ ਦੇ ਜੀਵਨ ਅਤੇ ਲੋਕ ਮਸਲਿਆਂ ਨਾਲ ਸਬੰਧਤ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਵਲੋਂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ 16 ਅਪਰੈਲ ਦਾ ਦਿਨ ਇਸ ਪ੍ਰੋਗਰਾਮ ਲਈ ਰਾਖਵਾਂ ਰੱਖ ਲੈਣ।
ਤਰਕਸ਼ੀਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਗੈਬੀ ਸ਼ਕਤੀਆਂ , ਕਰਾਮਾਤਾਂ, ਧਾਗੇ ਤਬੀਤਾਂ ਵਗੈਰਾ ਨਾਲ ਤਕਲੀਫਾਂ ਦੂਰ ਕਰਨ ਦੇ ਦਿਲ ਲੁਭਾਊ ਲਾਰਿਆਂ ਤੋਂ ਬਚ ਕੇ ਰਹਿਣ । ਅੰਧ-ਵਿਸ਼ਵਾਸ਼ ਦਾ ਪੱਲਾ ਛੱਡਣ, ਵਹਿਮਾਂ ਭਰਮਾਂ ਨੂੰ ਮਨਾਂ ਚੋਂ ਕੱਢਣ ਅਤੇ ਜਿੰਦਗੀ ਦੇ ਮਸਲਿਆਂ ਦਾ ਹੱਲ ਤਰਕ ਦੇ ਆਧਾਰ ਤੇ ਲੱਭਣ ਅਤੇ ਵਿਗਿਆਨਕ ਸੋਚ ਅਪਣਾਉਣ। ਇਸ ਪਰੋਗਰਾਮ ਲਈ ਟਿਕਟ ਸਿਰਫ ਦਸ ਰੁਪਏ ਹੈ। ਪਰੋਗਰਾਮ ਲਈ ਟਿਕਟਾਂ ਅਤੇ ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਰਾਜ ਛੋਕਰ (647-838-4749 ) ਜਾਂ ਨਿਰਮਲ ਸੰਧੂ (416-835-3450 ), ਨਛੱਤਰ ਬਦੇਸ਼ਾ ( 647-267-3397) ਜਾਂ ਬਲਦੇਵ ਰਹਿਪਾ ( 416-881-7202) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …