ਬਰੈਂਪਟਨ : ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਸਾਜਨਾ ਦਿਵਸ ਮਨਾਇਆ। ਪ੍ਰੋਗਰਾਮ ਦੀ ਖੁਬਸੂਰਤੀ ਇਸ ਤੱਥ ਵਿਚ ਸੀ ਕਿ ਆਯੋਜਿਨ ਕਰਤਾ ਸਕੂਲ ਦੇ ਬੱਚੇ ਅਤੇ ਟੀਚਰ ਸਨ। ਦੋ ਦਿਨ ਅਖੰਡ ਪਾਠ ਸਮੇ ਪਾਠੀਆਂ ਦੀ ਸੇਵਾ, ਲੰਗਰ ਦੀ ਰੇਖ ਦੇਖ ਅਤੇ ਆਏ ਮਹਿਮਾਨਾਂ ਦੀ ਸੇਵਾ ਸੰਭਾਲ ਸਭ ਸਟੂਡੈਂਟਸ ਨੇ ਰਲਕੇ ਕੀਤੀ। ਭੋਗ ਉਪਰੰਤ 5 ਸ਼ਬਦਾਂ ਦਾ ਮਨੋਹਰ ਕੀਰਤਨ ਵੀ ਬੱਚਿਆਂ ਨੇ ਕੀਤਾ। ਪ੍ਰਿੰਸੀਪਲ ਸੰਜੀਵ ਧਵਨ ਨੇ ਸੰਗਤਾਂ ਨੂੰ ਦੱਸਿਆ ਕਿ 12 ਗਰੇਡ ਪਾਸ ਬੱਚੇ ਸਿਰਫ ਸਕੂਲੀ ਸਿਲੇਬਸ ਵਿਚ ਹੀ ਨਿਪੁਨ ਨਹੀਂ ਹੋਣਗੇ, ਸਗੋਂ ਲੋਕਾਂ ਵਿਚ ਵਿਚਰਣ ਅਤੇ ਆਪਣੇ ਸਭਿਆਚਾਰ ਪ੍ਰਤੀ ਸੰਜੀਦਾ ਹੋਣ ਦੀ ਸਕਿਲ ਵੀ ਹਾਸਲ ਕਰਨਗੇ। ਉਨ੍ਹਾਂ ਨੇ ਸਕਾਈਡੋਮ ਆਟੋ ਦੇ ਮਾਲਕ ਸਰਦਾਰ ਗੇਦੂ ਸਾਹਿਬ ਨੂੰ ਇਸ ਕਾਰਨ ਸਨਮਾਨਿਤ ਕੀਤਾ ਕਿ ਉਹ ਸਕੂਲ ਦੇ ਬੱਚਿਆਂ ਨੂੰ ਆਟੋ ਮੇਂਟਨੈਸ ਬਾਰੇ ਮੁਡਲੀ ਟਰੇਨਿੰਗ ਸਕੂਲ ਕਰੀਕਲਨਮ ਵਜੋ ਵਲੰਟੀਅਰ ਤੌਰ ਉਪਰ ਦੇ ਰਹੇ ਹਨ। ਉਨ੍ਹਾਂ ਨੂੰ ਇਕ, ਪਲੇਕ ਬਜ਼ੁਰਗ ਦਲ ਦੇ ਅਜੀਤ ਸਿੰਘ ਰੱਖੜਾ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਅਤੇ ਅਮ੍ਰਿਤ ਸਿੰਘ ਢਿੱਲੋਂ ਦੇ ਹੱਥੋਂ ਦਿਵਾਈ ਗਈ। ਇਸ ਫੰਕਸ਼ਨ ਉਪਰ ਜੋ ਮਹਿਮਾਨ ਵਿਸ਼ੇਸ਼ ਤੌਰ ਉਪਰ ਪਹੁੰਚੇ ਉਨ੍ਹਾਂ ਵਿਚ ਐਮਪੀ ਰਾਜ ਗਰੇਵਾਲ, ਐਮਪੀ ਰੂਬੀ ਸਹੋਤਾ, ਦੁਗਲ ਅੰਕਲ, ਸ਼ੰਭੂਦਤ ਸ਼ਰਮਾ, ਪ੍ਰੋਫੈਸਰ ਸਰਨ ਘਈ ਅਤੇ ਹੋਰ ਬਹੁਤ ਸਾਰੇ ਨਾਮਵਰ ਸੱਜਣ ਸ਼ਾਮਲ ਸਨ।
ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਨੇ ਖਾਲਸਾ ਦਿਵਸ ਮਨਾਇਆ
RELATED ARTICLES

