-1.3 C
Toronto
Sunday, November 9, 2025
spot_img
Homeਕੈਨੇਡਾਦੋ ਆਦਮੀਆਂ ਦੇ ਕਤਲ ਤੋਂ ਬਾਅਦ ਬਾਰ ਨੂੰ ਬੰਦ ਕਰਨ ਦੇ ਹੁਕਮ,...

ਦੋ ਆਦਮੀਆਂ ਦੇ ਕਤਲ ਤੋਂ ਬਾਅਦ ਬਾਰ ਨੂੰ ਬੰਦ ਕਰਨ ਦੇ ਹੁਕਮ, ਖਾਲੀ ਕਰਨ ਦਾ ਨੋਟਿਸ ਕੰਧ ਉਪਰ ਚਿਪਕਾਇਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਬਾਰ ਦੀ ਪਾਰਕਿੰਗ ਵਿੱਚ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ, ਨੂੰ ਪੁਲੀਸ ਵਲੋਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਬਾਰ ਦੇ ਬੰਦ ਹੋਣ ਦਾ ਇੱਕ ਨੋਟਿਸ ਕੰਧ ਉਪਰ ਵੀ ਚਿਪਕਾਇਆ ਗਿਆ ਹੈ। 284 ਮਾਸਟਜ਼ ਲੌਂਚ ਓਰਿੰਡਾ ਰੋਡ ਨੂੰ ਬੀਤੇ ਵੀਰਵਾਰ 20 ਅਪ੍ਰੈਲ ਨੂੰ ਇਹ ਨੋਟਿਸ ਚਿਪਕਾਇਆ ਗਿਆ ਹੈ ਅਤੇ ਇ ਵਿੱਚੋਂ ਸਾਰਾ ਸਮਾਨ ਵੀ ਚੁੱਕਵਾ ਦਿੱਤਾ ਗਿਆ ਹੈ। ਜਦੋਂ ਇਸ ਬਾਰ ਦੇ ਮਾਲਕ ਮਾਈਕਲ ਅਰਜੋਨ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਸੇ ਕਿਸਮ ਦੇ ਕੁਮਿੰਟ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਇਸ ਬਾਰ ਦੀ ਪਾਰਕਿੰਗ ਦੀ ਘਟਨਾ ਬਰੈਂਪਟਨ ਦੀ ਦੂਸਰੀ ਅਜਿਹੀ ਘਟਨਾ ਹੈ ਜਿਸ ਵਿੱਚ 23 ਸਾਲਾ ਟੋਰਾਂਟੋ ਨਿਵਾਸੀ ਬੁਚਨਰ ਦੀ ਲਾਸ਼ ਮਿਲੀ ਸੀ। ਇਸ ਸੰਬੰਧੀ ਪੁਲੀਸ ਵਲੋਂ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।
ਇਸ ਤੋਂ ਪਹਿਲਾਂ ਇਸੇ ਹੀ ਮਾਰਕਿੰਗ ਵਿੱਚ 2016 ਫਰਵਰੀ ਨੂੰ ਵੀ ਬਰਿਟਨ ਏਡਵਰਡ ਨਾਂ ਦਾ 22 ਸਾਲਾ ਨੌਜਵਾਨ ਮਰਿਆ ਪਾਇਆ ਗਿਆ ਸੀ ਪਰ ਇਸ ਕੇਸ ਵਿੱਚ ਵੀ ਅਜੇ ਤੱਕ ਪੁਲੀਸ ਵਲੋਂ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਸਫ਼ਲਤਾਂ ਹਾਸਲ ਨਹੀਂ ਹੋ ਸਕੀ। ਇਸ ਬਾਰ ਦਾ ਮਾਲਕ ਅਰੋਜਨ ਇਸ ਨੂੰ ਪਿਛਲੇ ਪੰਜ ਸਾਲਾਂ ਤੋਂ ਚਲਾ ਰਿਹਾ ਹੈ।

RELATED ARTICLES
POPULAR POSTS