Breaking News
Home / ਕੈਨੇਡਾ / ਐਮ.ਪੀ.ਪੀ. ਮਾਂਗਟ ਅਤੇ ਮੇਅਰ ਕ੍ਰਾਂਮਬੀ ਨੇ ਪਹਿਲਾ ਹੈਜਲ ਮੈਕਲਨ ਡੇਅ ਮਨਾਇਆ

ਐਮ.ਪੀ.ਪੀ. ਮਾਂਗਟ ਅਤੇ ਮੇਅਰ ਕ੍ਰਾਂਮਬੀ ਨੇ ਪਹਿਲਾ ਹੈਜਲ ਮੈਕਲਨ ਡੇਅ ਮਨਾਇਆ

ਪ੍ਰੀਮੀਅਰ ਵਿਨ ਵੀ ਅਚਾਨਕ ਪਹੁੰਚੀ ਮਿਸੀਸਾਗਾ ਸਿਟੀ ਹਾਲ ਸਮਾਗਮ ‘ਚ
ਮਿਸੀਸਾਗਾ/ ਬਿਊਰੋ ਨਿਊਜ਼
ਓਨਟਾਰੀਓ ‘ਚ ਮਨਾਏ ਗਏ ਪਹਿਲੇ ਹੈਜਲ ਮੈਕਕੁਲਨ ਦਿਵਸ ‘ਚ ਸੈਂਕੜੇ ਸਥਾਨਕ ਲੋਕਾਂ ਦੇ ਨਾਲ ਹੀ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਅਤੇ ਮੇਅਰ ਬਾਨੀ ਕ੍ਰਾਂਮਬੀ ਨੇ ਸਾਰਿਆਂ ਦੀ ਮੇਜ਼ਬਾਨੀ ਕੀਤੀ। ਪ੍ਰੋਗਰਾਮ ‘ਚ ਐਮ.ਪੀ.ਪੀ., ਸਿਟੀ ਕੌਂਸਲਰ ਅਤੇ ਕਮਿਊਨਿਟੀ ਲੀਡਰਸ ਵੀ ਵੱਡੀ ਗਿਣਤੀ ਵਿਚ ਇਕੱਤਰ ਹੋਏ ਅਤੇ ਉਨ੍ਹਾਂ ਨੇ ਮੈਕਲਨ ਨੂੰ ਇਸ ਵਿਸ਼ੇਸ਼ ਸਨਮਾਨ ‘ਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਪ੍ਰੀਮੀਅਰ ਕੈਥਲੀਨ ਵਿਨ ਨੇ ਅਚਾਨਕ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਉਨ੍ਹਾਂ ਨੇ ਵੀ ਮੈਕਲਨ ਨੂੰ ਵਧਾਈ ਦਿੱਤੀ। 14 ਫਰਵਰੀ ਨੂੰ ਹੀ ਮੈਕਲਨ ਦਾ ਜਨਮ ਦਿਨ ਵੀ ਹੁੰਦਾ ਹੈ ਅਤੇ ਹੁਣ ਉਸ ਨੂੰ ਓਨਟਾਰੀਓ ‘ਚ ਹੈਜਲ ਮੈਕਲਨ ਡੇਅ ਵਜੋਂ ਮਨਾਇਆ ਜਾਵੇਗਾ। ਬੀਤੇ ਸਾਲ 26 ਦਸੰਬਰ ਨੂੰ ਐਮ.ਪੀ.ਪੀ. ਮਾਂਗਟ ਨੇ ਇਸ ਸਬੰਧੀ ਮਤਾ ਰੱਖਿਆ ਸੀ ਅਤੇ ਸਾਰੇ ਦਲਾਂ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਮਰਥਨ ਦੇ ਕੇ ਇਸ ਬਿਲ ਨੂੰ ਪਾਸ ਕਰਵਾਇਆ ਸੀ।
ਇਸ ਬਿਲ ਵਿਚ ਮੈਕਲਨ ਵਲੋਂ ਆਪਣੇ ਭਾਈਚਾਰੇ ਲਈ ਦਿੱਤੇ ਗਏ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਅਤੇ ਬਿਲ ਦੇ ਮਾਧਿਅਮ ਨਾਲ ਪਬਲਿਕ ਜੀਵਨ ਵਿਚ ਔਰਤਾਂ ਨੂੰ ਉਤਸ਼ਾਹਿਤ ਕਰਨ ‘ਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਵਰਤਮਾਨ ‘ਚ ਵੀ ਕੈਨੇਡਾ, ਔਰਤਾਂ ਅਜੇ ਵੀ ਪ੍ਰੋਫ਼ੈਸ਼ਨਲ, ਬਿਜ਼ਨਸ ਅਤੇ ਕਮਿਊਨਿਟੀ ਲੀਡਰਸ਼ਿਪ ‘ਚ ਪਿੱਛੇ ਹਨ। ਹੈਜਲ ਚਾਰ ਦਹਾਕੇ ਤੱਕ ਸਰਗਰਮ ਰਾਜਨੀਤੀ ‘ਚ ਰਹੀ ਅਤੇ ਇਸ ਦੌਰਾਨ ਉਨ੍ਹਾਂ ‘ਤੇ ਕਦੇ ਕੋਈ ਦੋਸ਼ ਨਹੀਂ ਲੱਗਿਆ। ਉਨ੍ਹਾਂ ਦਾ ਰਾਜਨੀਤਕ ਕਰੀਅਰ ਪੂਰੀ ਤਰ੍ਹਾਂ ਬੇਦਾਗ ਰਿਹਾ। ਮੈਕਲਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਲੋਕਾਂ ਦੀ ਸੇਵਾ ਵਿਚ ਰਹੀ ਹੈ। ਸਾਲ 1970 ਤੋਂ ਮਿਸੀਸਾਗਾ ਸ਼ਹਿਰ ਦੀ ਸੇਵਾ ਕਰਦੀ ਰਹੀ ਹੈਜਲ ਲਗਾਤਾਰ ਸ਼ਹਿਰ ਦੀ ਮੇਅਰ ਰਹੀ ਅਤੇ ਕੋਈ ਵੀ ਉਨ੍ਹਾਂ ਨੂੰ ਚੋਣਾਂ ਵਿਚ ਹਰਾ ਨਹੀਂ ਸਕਿਆ। ਆਪਣੇ ਕੰਮ ਲਈ ਉਹ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸਨਮਾਨ ਰੱਖਦੀ ਹੈ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਸਾਰੇ ਕਰਦੇ ਹਨ।
ਓਨਟਾਰੀਓ ਦੀ ਪ੍ਰੀਮੀਅਰ ਕੈਥਲੀਨ ਵਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਖ ਕੇ ਇਕ ਪੂਰੀ ਪੀੜ੍ਹੀ ਉਨ੍ਹਾਂ ਨੂੰ ਦੇਖ ਕੇ ਰਾਜਨੀਤੀ ‘ਚ ਆਉਣ ਲਈ ਪ੍ਰੇਰਿਤ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਉਨ੍ਹਾਂ ਤੋਂ ਕਾਫ਼ੀ ਕੁਝ ਸਿੱਖਿਆ ਹੈ। ਉਹ ਇਕ ਅਜਿਹੀ ਔਰਤ ਹੈ, ਜਿਨ੍ਹਾਂ ਨੇ ਲਗਾਤਾਰ ਰਾਜ ਦੇ ਲੋਕਾਂ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਓਨਟਾਰੀਓ ਰਾਜ ਦੇ ਪੂਰੇ ਵਿਕਾਸ ਨੂੰ ਦੇਖਿਆ ਹੈ ਅਤੇ ਇਕ ਮੇਅਰ ਵਜੋਂ ਆਪਣੇ ਸ਼ਹਿਰ ਦੇ ਵਿਕਾਸ ‘ਚ ਆਪਣਾ ਹਰ ਸੰਭਵ ਪੂਰਾ ਯੋਗਦਾਨ ਪਾਇਆ ਹੈ।
ਮੇਅਰ ਬਾਨੀ ਕ੍ਰਾਂਮਬੀ ਨੇ ਵੀ ਕਿਹਾ ਕਿ ਸ਼ਹਿਰ ਦੀ ਨਿਰਮਾਤਾ ਨੂੰ ਇਹ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਵੀ ਬੇਹੱਦ ਖੁਸ਼ੀ ਹੋ ਰਹੀ ਹੈ। ਹੈਜਲ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …