Breaking News
Home / ਭਾਰਤ / ਦੋ ਸਾਲ ਹੋਰ ਜਾਰੀ ਰਹਿ ਸਕਦੈ ‘ਜਨਤਕ ਦੂਰੀ’ ਦਾ ਰੂਲ

ਦੋ ਸਾਲ ਹੋਰ ਜਾਰੀ ਰਹਿ ਸਕਦੈ ‘ਜਨਤਕ ਦੂਰੀ’ ਦਾ ਰੂਲ

ਲਾਪਰਵਾਹੀ ਵਰਤੀ ਤਾਂ ਕਰੋਨਾ ਹੋਰ ਖਤਰਨਾਕ ਹੋ ਜਾਵੇਗਾ

ਨਵੀਂ ਦਿੱਲੀ/ਬਿਊਰੋ ਨਿਊਜ਼

ਕੋਰੋਨਾ ਵਾਇਰਸ ਨਾਲ ਜੂਝ ਰਹੀ ਤੇ ਜਨਤਕ ਦੂਰੀ (ਸੋਸ਼ਲ ਡਿਸਟੈਂਸਿੰਗ) ਦੀ ਪਾਲਣਾ ਕਰ ਰਹੀ ਦੁਨੀਆ ਨੂੰ ਆਉਣ ਵਾਲੇ ਦੋ ਹੋਰ ਸਾਲ ਭਾਵ 2022 ਤੱਕ ਇਸ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਵਿਰੁੱਧ ਜੰਗ ‘ਚ ਇਹ ਪਹਿਲਾ ਗੇੜ ਹੈ। ਵਾਇਰਸ ਨੂੰ ਕਮਜ਼ੋਰ ਪੈਂਦਾ ਵੇਖ ਕੇ ਜੇ ਲੌਕਡਾਊਨ ਖੁੱਲ੍ਹਦਾ ਵੀ ਹੈ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਤਾਂ ਵਾਇਰਸ ਮੁੜ ਸਰਗਰਮ ਹੋ ਸਕਦਾ ਹੈ ਤੇ ਮੁੜ ਤੋਂ ਲੱਖਾਂ ਲੋਕ ਇਸ ਦੀ ਲਪੇਟ ‘ਚ ਆ ਸਕਦੇ ਹਨ। ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਅਧਿਐਨ ਲੰਘੇ ਦਿਨੀਂ ਸਾਇੰਸ ਜਰਨਲ ‘ਚ ਪ੍ਰਕਾਸ਼ਿਤ ਹੋਇਆ ਹੈ। ਹਾਰਵਰਡ ਯੂਨੀਵਰਸਿਟੀ ਦੇ ਟੀਐੱਚ ਚੈਨ ਸਕੂਲ ਆਫ਼ ਪਬਲਿਕ ਹੈਲਥ ਦੇ ਵਿਗਿਆਨੀਆਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਲਾਪਰਵਾਹੀ ਹੋਈ, ਤਾਂ ਵਾਇਰਸ ਤੇ ਵਧੇਰੇ ਘਾਤਕ ਤੇ ਜਾਨਲੇਵਾ ਰੂਪ ਧਾਰਨ ਕਰ ਲਵੇਗਾ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …