ਰਾਹੁਲ ਗਾਂਧੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨਾਲ ਅਸਹਿਮਤ ਹੋ ਸਕਦਾ ਹਾਂ ਪ੍ਰੰਤੂ ਇਸ ਸਮੇਂ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਰੋਨਾ ਵਾਇਰਸ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਲਾਗੂ ਕੀਤਾ ਗਿਆ ਲੌਕਡਾਊਨ ਕਰੋਨਾ ਵਾਇਰਸ ਨੂੰ ਰੋਕਣ ਦਾ ਹੱਲ ਨਹੀਂ ਹੈ। ਇਹ ਇਸ ਸਮੱਸਿਆ ਦੇ ਲਈ ਕਿਸੇ ਪਾਜ ਬਟਨ ਵਰਗਾ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਤਰੀਕੇ ਨਾਲ ਟੈਸਟ ਕੀਤੇ ਜਾਣੇ ਚਾਹੀਦੇ ਹਨ। ਰਾਹੁਲ ਗਾਂਧੀ ਨੇ ਲੌਕਡਾਊਨ ਤੋਂ ਬਾਅਦ ਖਾਣ-ਪੀਣ, ਰੋਜ਼ਗਾਰ ਅਤੇ ਅਰਥਵਿਵਸਥਾ ਜਿਹੇ ਮੁੱਦਿਆਂ ‘ਤੇ ਵੀ ਜਵਾਬ ਦਿੱਤਾ। ਸਰਕਾਰ ਵੱਲੋਂ ਲਏ ਗਏ ਲੌਕਡਾਊਨ ਦੇ ਫੈਸਲੇ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਕਈ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਸਹਿਮਤ ਹੋ ਸਕਦਾ ਹਾਂ ਪ੍ਰੰਤੂ ਇਹ ਸਮਾਂ ਠੀਕ ਨਹੀਂ ਹੈ। ਇਸ ਸਮੇਂ ਸਾਨੂੰ ਸਭ ਨੂੰ ਮਿਲ ਕੇ ਕਰੋਨਾ ਖਿਲਾਫ਼ ਡਟ ਕੇ ਲੜਨਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਆਸ ਪ੍ਰਗਟ ਕੀਤੀ ਕਿ ਜੇਕਰ ਹਿੰਦੁਸਤਾਨ ਮਿਲ ਕੇ ਕਰੋਨਾ ਖਿਲਾਫ ਲੜਦਾ ਹੈ ਤਾਂ ਅਸਾਨੀ ਨਾਲ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …