20.3 C
Toronto
Sunday, July 26, 2026
spot_img
Homeਭਾਰਤਕਿਸਾਨ ਅੰਦੋਲਨ ਬਾਰੇ ਲਤਾ, ਸਚਿਨ ਅਤੇ ਅਕਸ਼ੇ ਨੇ ਕੀਤੇ ਸਨ ਟਵੀਟ

ਕਿਸਾਨ ਅੰਦੋਲਨ ਬਾਰੇ ਲਤਾ, ਸਚਿਨ ਅਤੇ ਅਕਸ਼ੇ ਨੇ ਕੀਤੇ ਸਨ ਟਵੀਟ

ਇਨ੍ਹਾਂ ਟਵੀਟਾਂ ‘ਤੇ ਭਾਜਪਾ ਦਾ ਪ੍ਰਛਾਵਾਂ ਹੋਣ ਦਾ ਸ਼ੱਕ, ਮਹਾਰਾਸ਼ਟਰ ਸਰਕਾਰ ਕਰਵਾਏਗੀ ਜਾਂਚ
ਨਵੀਂ ਦਿੱਲੀ, ਬਿਊਰੋ ਨਿਊਜ਼
ਕਿਸਾਨ ਅੰਦੋਲਨ ਦੇ ਹੱਕ ਵਿਚ ਅਮਰੀਕਾ ਦੀ ਫਿਲਮੀ ਹਸਤੀ ਰਿਹਾਨਾ ਨੇ ਆਵਾਜ਼ ਬੁਲੰਦ ਕੀਤੀ ਸੀ। ਜਿਸ ਦੇ ਜਵਾਬ ਵਿਚ ਲਤਾ ਮੰਗੇਸ਼ਕਰ, ਸਚਿਨ ਤੇਂਦੂਲਕਰ, ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਸਣੇ ਕਈ ਹਸਤੀਆਂ ਨੇ ਟਵੀਟ ਕੀਤੇ ਸਨ। ਕਾਂਗਰਸੀ ਆਗੂਆਂ ਨੇ ਇਸਦੀ ਸ਼ਿਕਾਇਤ ਮਹਾਰਾਸ਼ਟਰ ਸਰਕਾਰ ਨੂੰ ਕੀਤੀ ਸੀ। ਉਨ੍ਹਾਂ ਆਰੋਪ ਲਗਾਇਆ ਸੀ ਕਿ ਇਨ੍ਹਾਂ ਟਵੀਟਾਂ ਵਿਚ ਕੁਝ ਸ਼ਬਦ ਅਜਿਹੇ ਹਨ ਜੋ ਸ਼ੱਕ ਪੈਦਾ ਕਰਦੇ ਹਨ। ਹੁਣ ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਸਰਕਾਰ ਇਨ੍ਹਾਂ ਹਸਤੀਆਂ ਦੇ ਟਵੀਟਾਂ ਦੀ ਜਾਂਚ ਕਰਕੇ ਉਸ ਸਿੱਟੇ ‘ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ ਕਿ ਕੀ ਇਨ੍ਹਾਂ ਸਿਤਾਰਿਆਂ ਨੇ ਕਿਸੇ ਦੇ ਦਬਾਅ ਵਿਚ ਆ ਕੇ ਇਹ ਟਵੀਟ ਤਾਂ ਨਹੀਂ ਕੀਤੇ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੰਕੇਤ ਦਿੱਤੇ ਹਨ ਕਿ ਇਨ੍ਹਾਂ ਟਵੀਟਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੱਥ ਹੋ ਸਕਦਾ ਹੈ।

RELATED ARTICLES
POPULAR POSTS