22.1 C
Toronto
Saturday, September 13, 2025
spot_img
Homeਭਾਰਤਤੁਰਕੀ ’ਚ 7.8 ਦੀ ਤੀਬਰਤਾ ਦਾ ਭੂਚਾਲ

ਤੁਰਕੀ ’ਚ 7.8 ਦੀ ਤੀਬਰਤਾ ਦਾ ਭੂਚਾਲ

ਚਾਰ ਦੇਸ਼ਾਂ ’ਚ ਹੋਇਆ ਨੁਕਸਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਤੁਰਕੀ ਵਿਚ ਅੱਜ ਸੋਮਵਾਰ ਸਵੇਰੇ 7.8 ਦੀ ਤੀਬਰਤਾ ਦਾ ਭੂੁਚਾਲ ਆਇਆ ਹੈ ਅਤੇ 500 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਭੂਚਾਲ ਦੇ ਝਟਕੇ ਅੰਕਾਰਾ, ਨੂਰਦਗੀ ਸ਼ਹਿਰ ਸਣੇ 10 ਸ਼ਹਿਰਾਂ ਵਿਚ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਸੀਰੀਆ, ਲੈਬਨਾਨ ਅਤੇ ਇਜ਼ਰਾਈਲ ਵਿਚ ਵੀ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਇਸ ਭੂਚਾਲ ਕਾਰਨ ਤੁਰਕੀ ਵਿਚ 280 ਤੋਂ ਜ਼ਿਆਦਾ ਅਤੇ ਸੀਰੀਆ ਵਿਚ 230 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਚਲੇ ਗਈ ਹੈ ਅਤੇ ਕਈ ਵਿਅਕਤੀ ਜ਼ਖਮੀ ਵੀ ਦੱਸੇ ਜਾ ਰਹੇ ਹਨ। ਇਸ ਭੂਚਾਲ ਕਾਰਨ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਹ ਭੂਚਾਲ ਕਰੀਬ ਇਕ ਮਿੰਟ ਤੱਕ ਜਾਰੀ ਰਿਹਾ ਅਤੇ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗਾਜ਼ੀਅਨਟੇਪ ਤੋਂ ਕਰੀਬ 33 ਕਿਲੋਮੀਟਰ ਦੂਰ ਅਤੇ 18 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਦੇ 10 ਮਿੰਟ ਬਾਅਦ 6.7 ਦੀ ਤੀਬਰਤਾ ਦਾ ਇਕ ਹੋਰ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਇਸ ਭੂਚਾਲ ਨਾਲ ਹੋਈਆਂ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਦੌਰਾਨ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਸੰਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਤੁਰਕੀ ਵਿਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਉਹ ਦੁਖੀ ਹਨ। ਉਨ੍ਹਾਂ ਕਿਹਾ ਕਿ ਭਾਰਤ ਤੁਰਕੀ ਦੇ ਲੋਕਾਂ ਨਾਲ ਇਕਜੁੱਟਤਾ ਵਿਚ ਖੜ੍ਹਾ ਹੈ ਅਤੇ ਇਸ ਦੁਖਾਂਤ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।

 

RELATED ARTICLES
POPULAR POSTS