Breaking News
Home / ਭਾਰਤ / ਵਿਦੇਸ਼ ਮੰਤਰੀ ਸੁਸ਼ਮਾ ਨੇ ਕਿਹਾ-ਸ਼ਰਨਾਰਥੀ ਬਣਾ ਲੋਕਾਂ ਨੂੰ ਯੂਐਸ ਭੇਜ ਰਹੇ ਨੇ ਏਜੰਟ

ਵਿਦੇਸ਼ ਮੰਤਰੀ ਸੁਸ਼ਮਾ ਨੇ ਕਿਹਾ-ਸ਼ਰਨਾਰਥੀ ਬਣਾ ਲੋਕਾਂ ਨੂੰ ਯੂਐਸ ਭੇਜ ਰਹੇ ਨੇ ਏਜੰਟ

ਪੰਜਾਬੀ ਕਹਿੰਦੇ ਹਨ-ਅਸੀਂ ‘ਆਪ’ ਵਾਲੇ, ਕਾਂਗਰਸ ਪ੍ਰੇਸ਼ਾਨ ਕਰ ਰਹੀ ਹੈ, ਹਰਿਆਣਾ ਵਾਲੇ ਦੱਸਦੇ ਨੇ ਭਾਜਪਾ ਤੋਂ ਖਤਰਾ
ਨਵੀਂ ਦਿੱਲੀ : ਅਮਰੀਕਾ ‘ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ। ਪਿਛਲੇ ਸਾਲ 340 ਭਾਰਤੀਆਂ ਨੇ ਉਥੇ ਸ਼ਰਨ ਮੰਗੀ। ਇਸ ‘ਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿਅਕਤੀ ਸਨ। ਉਸ ਤੋਂ ਬਾਅਦ ਹਰਿਆਣਾ ਅਤੇ ਗੁਜਰਾਤ ਦਾ ਨੰਬਰ ਹੈ। ਸ਼ਰਨ ਦੇ ਲਈ ਪੰਜਾਬ ਦੇ ਵਿਅਕਤੀ ਖੁਦ ਨੂੰ ਆਮ ਆਦਮੀ ਪਾਰਟੀ ਦਾ ਦੱਸਦੇ ਹੋਏ ਦਾਅਵਾ ਕਰਦੇ ਹਨ ਕਿ ਕਾਂਗਰਸ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਦਕਿ ਹਰਿਆਣਾ ਵਾਲੇ ਖੁਦ ਨੂੰ ਕਾਂਗਰਸੀ ਦੱਸ ਕੇ ਉਥੋਂ ਦੀ ਭਾਜਪਾ ਸਰਕਾਰ ਤੋਂ ਖਤਰਾ ਦੱਸਦੇ ਹਨ। ਜ਼ਿਆਦਾਤਰ ਬਿਨੈਕਾਰ 20-22 ਸਾਲ ਦੀ ਉਮਰ ਦੇ ਹੁੰਦੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ ਐਨ ਆਰ ਆਈ ਵਿਆਹ ਅਤੇ ਮਹਿਲਾਵਾਂ ਅਤੇ ਬੱਚਿਆਂ ਦੀ ਤਸਕਰੀ ਦੇ ਮੁੱਦੇ ‘ਤੇ ਆਯੋਜਿਤ ਸੰਮੇਲਨ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਨਵਾਂ ਟਰੈਂਡ ਦੇਖਣ ਨੂੰ ਮਿਲਿਆ ਹੈ। ਏਜੰਟ ਲੋਕਾਂ ਨੂੰ ਸ਼ਰਨਾਰਥੀ ਦੇ ਤੌਰ ‘ਤੇ ਅਮਰੀਕਾ ਭੇਜਣ ਦੇ ਸੁਫਨੇ ਦਿਖਾਉਂਦੇ ਹਨ। ਪਹਿਲਾਂ ਇਕ ਸਾਲ ਅਮਰੀਕਾ ‘ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 52 ਸੀ। ਫਿਰ ਇਹ 101 ਅਤੇ ਹੁਣ 340 ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਏਜੰਟ ਲੋਕਾਂ ਨੂੰ ਸਿਖਾ ਦਿੰਦੇ ਹਨ ਕਿ ਭਾਰਤੀ ਦੂਤਾਵਾਸ ਦੇ ਕਰਮਚਾਰੀਆਂ ਨਾਲ ਗੱਲ ਨਹੀਂ ਕਰਨੀ। ਅਜਿਹਾ ਕਰਨ ‘ਤੇ ਸਾਬਤ ਹੋਵੇਗਾ ਕਿ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਨਹੀਂ ਮਿਲੇਗੀ। ਅਜਿਹੇ ‘ਚ ਕੋਸ਼ਿਸ ਕਰਕੇ ਵੀ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਮਨੁੱਖੀ ਤਸਕਰੀ ਰੋਕਣ ਦੇ ਲਈ ਵਿਦੇਸ਼ ਭੇਜਣ ਵਾਲੇ ਫਰਜੀ ਏਜੰਟਾਂ ਦਾ ਧੰਦਾ ਬੰਦ ਕਰਨਾ ਜ਼ਰੂਰੀ ਹੈ। ਇਹ ਸਥਾਨਕ ਪੱਧਰ ‘ਤੇ ਹੀ ਹੋਵੇਗਾ। 26 ਮਈ 2014 ਤੋਂ 31 ਦਸੰਬਰ 2017 ਤੱਕ ਵਿਦੇਸ਼ ‘ਚ ਫਸੇ ਇਕ ਲੱਖ ਇਕ ਹਜ਼ਾਰ 366 ਲੋਕ ਵਾਪਸ ਲਿਆਂਦੇ ਗਏ। ਉਨ੍ਹਾਂ ਕਿਹਾ ‘ਇਹ ਕਮਾਉਣ, ਉਨ੍ਹਾਂ ਨੂੰ ਫਸਾਉਣ’ ਅਤੇ ਦੂਤਾਵਾਸ ਮਦਦ ਕਰਦਾ ਰਹੇ-ਇਹ ਹੱਲ ਨਹੀਂ। ਇਸ ਚੱਕਰ ਨੂੰ ਖਤਮ ਕਰਨ ਦੇ ਲਈ ਜਰੂਰੀ ਹੈ ਕਿ ਫਰਜੀ ਏਜੰਟਾਂ ਦਾ ਧੰਦਾ ਬੰਦ ਹੋਵੇ।
ਧੋਖੇਬਾਜ਼ ਐਨ ਆਰ ਆਈ ਲਾੜਿਆਂ ਨੂੰ ਆਨਲਾਈਨ ਮਿਲਣਗੇ ਸੰਮਨ
ਨਵੀਂ ਦਿੱਲੀ : ਧੋਖੇਬਾਜ਼ ਐਨ ਆਰ ਆਈ ਲਾੜਿਆਂ ਨੂੰ ਅਦਾਲਤੀ ਸੰਮਨ ਅਤੇ ਵਾਰੰਟ ਤਾਮੀਲ ਕਰਨ ਦੇ ਲਈ ਵਿਦੇਸ਼ ਮੰਤਰਾਲਾ ਇਕ ਵੈਬਸਾਈਟ ਤਿਆਰ ਕਰ ਰਿਹਾ ਹੈ। ਨੋਟਿਸ ‘ਤੇ ਜਵਾਬ ਨਾ ਦੇਣ ਵਾਲਿਆਂ ਨੂੰ ਭਗੌੜਾ ਕਰਾਰ ਦੇ ਕੇ ਉਨ੍ਹਾਂ ਦੀ ਸੰਪਤੀ ਜਬਤ ਕਰ ਲਈ ਜਾਵੇਗੀ। ਸੰਮਨ ਤਾਮੀਲ ਦਾ ਤਰੀਕਾ ਬਦਲਣ ਦੇ ਲਈ ਸੀਆਰਪੀਸੀ ‘ਚ ਵੀ ਸੋਧ ਕਰਨੀ ਪਵੇਗੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …